ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ �ਿਕਟ ਟੈਸਟ ਮੈਚ ਦੌਰਾਨ ਭਾਰਤੀ ਖਿਡਾਰੀਆਂ ਜਸਪ੍ਰੀਤ ਬੁਮਰਾਹ ਤੇ ਵਿਕਟਕੀਪਰ ਰਿਸ਼ਭ ਪੰਤ ਨੇ ਦੱਖਣੀ ਅਫਰੀਕੀ ਕਪਤਾਨ ਤੇਂਬਾ ਬਾਵੂਮਾ ਨੂੰ ‘ਬੌਣਾ’ ਕਹਿ ਕੇ ਸੰਬੋਧਨ ਕੀਤਾ। ਇਹ ਟਿੱਪਣੀ ਅਪਮਾਨਜਨਕ ਹੀ ਨਹੀਂ, ਸਗੋਂ ਨਸਲੀ ਵੀ ਮੰਨੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਹਰਭਜਨ ਸਿੰਘ ਨੇ ਆਸਟਰੇਲੀਆ ਦੇ ਐਂਡਿ੍ਰਊ ਸਾਇਮੰਡ ਨੂੰ ਮੰਕੀ ਕਿਹਾ ਸੀ। ਇਸ ਨੂੰ ਨਸਲੀ ਟਿੱਪਣੀ ਮੰਨ ਕੇ ਉਸ ’ਤੇ ਤਿੰਨ ਮੈਚਾਂ ਦੀ ਪਾਬੰਦੀ ਵੀ ਲਾਈ ਗਈ ਸੀ, ਹਾਲਾਂਕਿ ਭਾਰਤੀ �ਿਕਟ ਕੰਟਰੋਲ ਬੋਰਡ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਉਹ ਖਤਮ ਕਰਵਾ ਲਈ ਸੀ।
ਭਾਰਤੀ ਉਪ-ਮਹਾਂਦੀਪ ਲੰਮੇ ਸਮੇਂ ਤੱਕ ਗੋਰੇ ਯੂਰਪੀ-ਅਮਰੀਕੀ ਨਸਲਵਾਦ ਦਾ ਸ਼ਿਕਾਰ ਰਿਹਾ ਹੈ, ਪਰ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਖੁਦ ਵੀ ਨਸਲੀ ਨਫਰਤ ਦੇ ਬੋਧ ਦਾ ਡੰਗਿਆ ਰਿਹਾ ਹੈ। ਬੁਮਰਾਹ ਤੇ ਪੰਤ ਦੀ ਟਿੱਪਣੀ ਇਸ ਦਾ ਇੱਕ ਸਬੂਤ ਹੈ। ਇੱਥੇ ਇੱਕ ਵਾਰ ਯਾਦ ਕਰ ਲੈਣਾ ਜ਼ਰੂਰੀ ਹੈ ਕਿ ਦੱਖਣੀ ਅਫਰੀਕਾ ਦੇ ਮੂਲ ਵਾਸੀ ਯੂਰਪ ਤੋਂ ਉੱਥੇ ਜਾ ਕੇ ਵਸ ਗਏ ਗੋਰਿਆਂ ਦੇ ਨਸਲਵਾਦ ਦਾ ਬੁਰੀ ਤਰ੍ਹਾਂ ਸ਼ਿਕਾਰ ਰਹੇ ਹਨ। ਲੰਮੇ ਸੰਘਰਸ਼ ਦੇ ਬਾਅਦ ਨੈਲਸਨ ਮੰਡੇਲਾ ਦੀ ਅਗਵਾਈ ਵਿੱਚ ਦੱਖਣੀ ਅਫਰੀਕੀ ਲੋਕਾਂ ਨੂੰ ਬਰਾਬਰੀ ਦਾ ਹੱਕ ਮਿਲਿਆ। ਮੰਡੇਲਾ ਪਹਿਲੀ ਵਾਰ 1994 ਵਿੱਚ ਦੱਖਣੀ ਅਫਰੀਕਾ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਬਣੇ। 1948 ਵਿੱਚ ਗੋਰਿਆਂ ਨੇ ਕਾਨੂੰਨ ਬਣਾਇਆ ਸੀ ਕਿ ਦੱਖਣੀ ਅਫਰੀਕੀ ਕਿ੍ਰਕਟ ਟੀਮ ਵਿੱਚ ਸਿਆਹਫਾਮ ਸ਼ਾਮਲ ਨਹੀਂ ਹੋ ਸਕਦਾ। 1970 ਤੱਕ ਇਹ ਨਸਲਵਾਦੀ ਕਾਨੂੰਨ ਚਲਦਾ ਰਿਹਾ, ਜਿਸ ਕਰਕੇ ਕੌਮਾਂਤਰੀ �ਿਕਟ ਕੌਂਸਲ ਨੇ ਦੱਖਣੀ ਅਫਰੀਕੀ ਟੀਮ ਦੀ ਮਾਨਤਾ ਰੱਦ ਕਰ ਦਿੱਤੀ ਸੀ। ਇਹ ਮਾਨਤਾ 1991 ਵਿੱਚ ਬਹਾਲ ਹੋਈ, ਪਰ ਟੀਮ ਵਿੱਚ ਗੋਰਿਆਂ ਦੀ ਚੌਧਰ ਬਰਕਰਾਰ ਰਹੀ। 2016 ਵਿੱਚ 11 ਵਿੱਚੋਂ 6 ਸਿਆਹਫਾਮ ਖਿਡਾਰੀ ਟੀਮ ਵਿੱਚ ਸ਼ਾਮਲ ਕਰਨੇ ਲਾਜ਼ਮੀ ਕੀਤੇ ਗਏ। ਇਨ੍ਹਾਂ 6 ਵਿੱਚੋਂ ਵੀ ਘੱਟੋ-ਘੱਟ 2 ਕਾਲੇ ਅਫਰੀਕੀ ਲਾਜ਼ਮੀ ਕੀਤੇ ਗਏ। ਜਦੋਂ 6 ਖਿਡਾਰੀਆਂ ਲਈ ਇਹ ਰਿਜ਼ਰਵੇਸ਼ਨ ਕੀਤੀ ਗਈ ਤਾਂ ਕਿਹਾ ਗਿਆ ਕਿ ਇਸ ਨਾਲ ਅਫਰੀਕੀ �ਿਕਟ ਬਰਬਾਦ ਹੋ ਜਾਵੇਗੀ। ਅਨਾੜੀ ਖਿਡਾਰੀ ਟੀਮ ਵਿੱਚ ਆਉਣਗੇ ਤੇ ਪ੍ਰਤਿਭਾਵਾਨ ਬਾਹਰ ਹੋ ਜਾਣਗੇ, ਪਰ ਅਜਿਹਾ ਨਹੀਂ ਹੋਇਆ ਤੇ ਉਲਟਾ ਹੋਇਆ। ਦੱਖਣੀ ਅਫਰੀਕਾ ਦਾ ਪਹਿਲਾ ਬਲੈਕ ਕਪਤਾਨ ਤੇਂਬਾ ਬਾਵੂਮਾ ਇਸ ਦੀ ਮਿਸਾਲ ਹੈ। ਨਿੱਕੇ ਕੱਦ ਦੇ ਬਾਵੂਮਾ ਨੇ ਪਿਛਲੇ ਸਾਲ ਆਸਟਰੇਲੀਆ ਵਰਗੀ ਤਕੜੀ ਟੀਮ ਨੂੰ ਹਰਾ ਕੇ ਦੱਖਣੀ ਅਫਰੀਕੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨ ਬਣਵਾਇਆ। ਉਹ ਸਭ ਤੋਂ ਤੇਜ਼ੀ ਨਾਲ 10 ਟੈਸਟ ਮੈਚ ਜਿਤਾਉਣ ਵਾਲਾ ਕਪਤਾਨ ਬਣਿਆ। ਈਡਨ ਗਾਰਡਨ ਵਿੱਚ ਉਸ ਨੇ ਅਰਧ ਸੈਂਕੜਾ ਮਾਰ ਕੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ।
ਨਸਲੀ ਬਰਤਰੀ ਦਾ ਬੋਧ ਵਰਣ-ਜਾਤੀਵਾਦੀ ਬਰਤਰੀ ਦੇ ਬੋਧ ਨਾਲ ਜੁੜ ਕੇ ਭਾਰਤੀ ਸਮਾਜ ਲਈ ਇੱਕ ਨਾਸੂਰ ਜਿਹਾ ਬਣ ਗਿਆ ਹੈ, ਜਿਸ ਤੋਂ ਕਈ ਲੋਕ ਅੱਜ ਵੀ ਮੁਕਤ ਨਹੀਂ ਹੋ ਪਾਏ, ਚਾਹੇ ਉਹ ਬੁਮਰਾਹ ਤੇ ਪੰਤ ਵਰਗੇ ਖਿਡਾਰੀ ਹੀ ਕਿਉ ਨਾ ਹੋਣ, ਜਿਹੜੇ ਪੂਰੀ ਦੁਨੀਆ ਘੰੁਮ ਚੁੱਕੇ ਹਨ ਅਤੇ ਹਰ ਤਰ੍ਹਾਂ ਦੇ ਲੋਕਾਂ ਨਾਲ ਖੇਡ ਚੁੱਕੇ ਹਨ।
ਹਾਲਾਂਕਿ, ਮੈਚ ਖਤਮ ਹੋਣ ਤੋਂ ਬਾਅਦ ਬੁਮਰਾਹ ਨੇ ਬਾਵੂਮਾ ਨੂੰ ਕਲਾਵੇ ਵਿੱਚ ਲੈ ਕੇ ਇੱਕ ਤਰ੍ਹਾਂ ਨਾਲ ਆਪਣੀ ਗਲਤੀ ਮੰਨੀ, ਪਰ ਏਨੇ ਨਾਲ ਗੱਲ ਨਹੀਂ ਬਣਨੀ। �ਿਕਟ ਕੰਟਰੋਲ ਬੋਰਡ ਨੂੰ ਬੁਮਰਾਹ ਤੇ ਪੰਤ ਨੂੰ ਸਜ਼ਾ ਅਵੱਸ਼ ਦੇਣੀ ਚਾਹੀਦੀ ਹੈ, ਤਾਂ ਕਿ ਖਿਡਾਰੀ ਨਸਲੀ ਬਰਤਰੀ ਦੇ ਬੋਧ ਤੋਂ ਮੁਕਤ ਹੋ ਕੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨ।



