ਨਵੀਂ ਦਿੱਲੀ : ਏਅਰ ਇੰਡੀਆ ਨੇ ਏਅਰ ਕੈਨੇਡਾ ਨਾਲ ਆਪਣੀ ਕੋਡਸ਼ੇਅਰ ਸਾਂਝੇਦਾਰੀ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸਾਂਝੇਦਾਰੀ ਪੰਜ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਸੀ। ਹੁਣ ਏਅਰ ਇੰਡੀਆ ਦੇ ਯਾਤਰੀ ਵੈਨਕੂਵਰ ਅਤੇ ਲੰਡਨ ਹੀਥਰੋ ਰਾਹੀਂ ਕੈਨੇਡਾ ਦੇ ਛੇ ਹੋਰ ਸ਼ਹਿਰਾਂ ਤੱਕ ਜਾ ਸਕਣਗੇ। ਏਅਰ ਇੰਡੀਆ ਇਨ੍ਹਾਂ ਰੂਟਾਂ ’ਤੇ ਏਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਣਾਂ ’ਤੇ ਆਪਣਾ ਏ ਆਈ ਕੋਡ ਲਗਾਏਗਾ। ਏਅਰ ਕੈਨੇਡਾ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਅੰਮਿ੍ਰਤਸਰ, ਅਹਿਮਦਾਬਾਦ, ਮੁੰਬਈ, ਹੈਦਰਾਬਾਦ, ਕੋਚੀ ਅਤੇ ਲੰਡਨ ਰਾਹੀਂ ਦਿੱਲੀ ਅਤੇ ਮੁੰਬਈ ਵਰਗੇ ਭਾਰਤੀ ਸ਼ਹਿਰਾਂ ਤੱਕ ਆਸਾਨੀ ਨਾਲ ਕਨੈਕਟੀਵਿਟੀ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਸਮੇਂ ਇਹ ਏਅਰ ਇੰਡੀਆ ਦੀ ਕਿਸੇ ਉੱਤਰੀ ਅਮਰੀਕੀ ਕੈਰੀਅਰ ਨਾਲ ਇਕਲੌਤੀ ਕੋਡਸ਼ੇਅਰ ਸਾਂਝੇਦਾਰੀ ਹੈ।




