ਚੰਡੀਗੜ੍ਹ (ਗੁਰਜੀਤ ਬਿੱਲਾ) ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋ ਨੇੜਲੇ ਸਾਥੀਆਂ ਮਨਦੀਪ ਸਿੰਘ ਉਰਫ ਤੂਫਾਨ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਨੂੰ ਜੰਡਿਆਲਾ ਦੇ ਖੱਖ ਅਤੇ ਰਾਜਾਸਾਂਸੀ ਦੇ ਪਿੰਡ ਕੁੱਕੜਾਂਵਾਲਾ ਤੋਂ ਸ਼ੁੱਕਰਵਾਰ ਸਵੇਰੇ ਗਿ੍ਰਫਤਾਰ ਕੀਤਾ। ਉਨ੍ਹਾਂ ਨੂੰ ਅਗਸਤ 2021 ’ਚ ਨਿੱਜੀ ਹਸਪਤਾਲ ’ਚ ਗੈਂਗਸਟਰ ਰਣਬੀਰ ਸਿੰਘ ਉਰਫ ਰਾਣਾ ਕੰਦੋਵਾਲੀਆ ਦੀ ਹੱਤਿਆ ਦੇ ਸੰਬੰਧ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਰਈਆ, ਜੋ ਵਿਰੋਧੀ ਗੈਂਗਸਟਰ ਰਾਣਾ ਕੰਦੋਵਾਲੀਆ ’ਤੇ ਕਾਤਲਾਨਾ ਹਮਲੇ ਦੌਰਾਨ ਜ਼ਖਮੀ ਹੋ ਗਿਆ ਸੀ, ਉਦੋਂ ਤੋਂ ਗਿ੍ਰਫਤਾਰੀ ਤੋਂ ਬਚ ਰਿਹਾ ਸੀ। ਹੁਣ ਉਸ ਦਾ ਨਾਂਅ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਵੀ ਆਇਆ ਹੈ। ਦੋਵਾਂ ਨੂੰ ਸਵੇਰੇ ਵਿਸ਼ੇਸ਼ ਕਾਰਵਾਈ ’ਚ ਗਿ੍ਰਫਤਾਰ ਕੀਤਾ ਗਿਆ।





