16.2 C
Jalandhar
Friday, November 22, 2024
spot_img

ਟਰਾਂਸਪੋਰਟ ਮੰਤਰੀ ਵੱਲੋਂ ਅੱਧੀ ਰਾਤ ਤੱਕ ਵਾਹਨਾਂ ਦੀ ਜਾਂਚ, 18 ਭਾਰੀ ਵਾਹਨਾਂ ਦੇ ਕੱਟੇ ਚਲਾਨ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ) : ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵੱਲੋਂ ਅੰਮਿ੍ਤਸਰ ਵਿਚ ਵਾਹਨਾਂ ਦੀ ਜਾਂਚ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਵੀਰਵਾਰ ਰਾਤ ਵੀ ਉਨ੍ਹਾ ਅੰਮਿ੍ਤਸਰ-ਜਲੰਧਰ ਜੀ ਟੀ ਰੋਡ ਅਤੇ ਵੱਲਾ ਬਾਈਪਾਸ ਵਿਖੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ, ਜਿਸ ਵਿਚ ਵਾਹਨਾਂ ਦੇ ਕਾਗਜ਼ਾਤ, ਟੈਕਸ, ਭਾਰ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਅਧਾਰ ਬਣਾਇਆ ਗਿਆ | ਇਸ ਬਾਬਤ ਜਾਣਕਾਰੀ ਦਿੰਦੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਰਾਤ ਇਕ ਵਜੇ ਤੱਕ ਕੀਤੀ ਗਈ ਇਸ ਪੜਤਾਲ ਵਿਚ 18 ਵਾਹਨ, ਜਿਸ ਵਿਚ ਟਰੱਕ ਅਤੇ ਬੱਸਾਂ ਸ਼ਾਮਲ ਹਨ, ਦੇ ਚਲਾਨ ਕੀਤੇ ਗਏ | ਉਨਾਂ ਦੱਸਿਆ ਕਿ ਇਨਾਂ ਵਾਹਨਾਂ ਵਿਚੋਂ ਕਈ ਓਵਰਲੋਡ ਸਨ ਅਤੇ ਕਈ ਤੂੜੀ ਵਾਲੇ ਟਰੱਕ, ਜੋ ਕਿ ਨਿਯਮਾਂ ਦੇ ਉਲਟ ਜਾ ਕੇ ਵੱਧ ਖਿਲਾਰ ਨਾਲ ਲੱਦੇ ਸਨ | ਇਸ ਤੋਂ ਇਲਾਵਾ ਕੁੱਝ ਟੂਰਿਸਟ ਬੱਸਾਂ ਦੇ ਕਾਗਜ਼ਾਤ ਤੇ ਟੈਕਸਾਂ ਦੀ ਘਾਟ ਕਾਰਨ ਚਲਾਨ ਕੀਤੇ ਗਏ | ਅਰਸ਼ਦੀਪ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਗਾਤਾਰ ਜਾਂਚ-ਪੜਤਾਲ ਵਿਚ ਖੁਦ ਸ਼ਾਮਲ ਹੋ ਰਹੇ ਹਨ ਅਤੇ ਉਹ ਜਦੋਂ ਵੀ ਅੰਮਿ੍ਤਸਰ ਆਉਂਦੇ ਹਨ ਤਾਂ ਨਾਕੇ ਦੀ ਖ਼ੁਦ ਅਗਵਾਈ ਕਰਕੇ ਵਾਹਨਾਂ ਦੀ ਜਾਂਚ ਕਰਦੇ ਹਨ | ਉਨ੍ਹਾ ਦੱਸਿਆ ਕਿ ਹਰੇਕ ਓਵਰਲੋਡ ਟਰੱਕ ਨੂੰ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜਿੰਨਾ ਲੋਡ ਵੱਧ ਹੈ, ਉਸ ਲੋਡ ਮਗਰ ਹਰੇਕ ਟਨ ਪਿੱਛੇ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ | ਅਰਸ਼ਦੀਪ ਸਿੰਘ ਨੇ ਟਰਾਂਸਪੋਰਟ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟਰੱਕਾਂ ਦੇ ਜਿੱਥੇ ਕਾਗਜ਼ਾਤ, ਟੈਕਸ ਆਦਿ ਪੂਰੇ ਕਰਨ, ਉਥੇ ਕਿਸੇ ਵੀ ਵਾਹਨ ਨੂੰ ਓਵਰਲੋਡ ਨਾ ਚਲਾਉਣ |

Related Articles

LEAVE A REPLY

Please enter your comment!
Please enter your name here

Latest Articles