ਸ਼ਹਿਣਾ : ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਨਿੰਮਾ 1992 ਵਿੱਚ ਵਿਧਾਇਕ ਚੁਣੇ ਗਏ ਸਨ ਤੇ 2016 ਵਿੱਚ ਪੀਪਲਜ਼ ਪਾਰਟੀ ਆਫ ਪੰਜਾਬ (ਪੀ ਪੀ ਪੀ) ਦੇ ਕਾਂਗਰਸ ਵਿੱਚ ਮਰਜ਼ ਹੋਣ ਸਮੇਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿੱਚੋਂ ਹਨ। ਉਨ੍ਹਾ ਕਿਹਾ ਕਿ ਕਾਂਗਰਸ ਨੇ ਉਨ੍ਹਾ ਨੂੰ ਲਗਾਤਾਰ ਅਣਗੌਲਿਆ। ਉਹ 2017 ਵਿੱਚ ਕਾਂਗਰਸ ਵੱਲੋਂ ਭਦੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਗਏ ਸਨ, ਪਰ ਕੁਝ ਕਾਰਨਾਂ ਕਾਰਨ ਉਨ੍ਹਾ ਦੀ ਟਿਕਟ ਚੋਣ ਪ੍ਰਕਿਰਿਆ ਵਿੱਚ ਹੀ ਕੱਟ ਦਿੱਤੀ ਗਈ ਸੀ। ਮਨਪ੍ਰੀਤ ਬਾਦਲ ਭਾਵੇਂ ਭਾਜਪਾ ਵਿੱਚ ਚਲੇ ਗਏ ਹਨ, ਪਰ ਉਨ੍ਹਾ ਕਾਂਗਰਸ ਨਹੀਂ ਛੱਡੀ ਸੀ।



