ਕੋਇਟਾ : ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਇੱਕ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਦੇ ਤਿੰਨ ਲੜਾਕੂਆਂ ਨੂੰ ਮਾਰ ਕੇ ਨਾਕਾਮ ਕਰ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਅਰਧ ਸੈਨਿਕ ਬਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਚਾਗਾਈ ਜ਼ਿਲ੍ਹੇ ਦੇ ਨੋਕੁੰਦੀ ਕਸਬੇ ਵਿੱਚ ਵਾਪਰੀ, ਜਦੋਂ ਇੱਕ ਆਤਮਘਾਤੀ ਹਮਲਾਵਰ ਨੇ ਮੁੱਖ ਗੇਟ ’ਤੇ ਖੁਦ ਨੂੰ ਉਡਾ ਲਿਆ, ਜਿਸ ਤੋਂ ਬਾਅਦ 6 ਅੱਤਵਾਦੀਆਂ ਨੇ ਫਰੰਟੀਅਰ ਕੋਰ ਦੇ ਹੈੱਡਕੁਆਰਟਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਅੰਦਰ ਵੜਨ ਵਿੱਚ ਕਾਮਯਾਬ ਰਹੇ ਤਿੰਨ ਨੂੰ ਜਵਾਨਾਂ ਨੇ ਮਾਰ ਦਿੱਤਾ।




