ਸੀ ਪੀ ਆਈ ਦੇ ਬੇਦਾਗ ਉਮੀਦਵਾਰ ਜਿਤਾਉਣ ਦਾ ਸੱਦਾ

0
58

ਭਿੱਖੀਵਿੰਡ : ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਭਿੱਖੀਵਿੰਡ ਬਲਾਕ ਦੇ ਇੰਚਾਰਜ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਜਾਣਕਾਰੀ ਦਿੱਤੀ ਕਿ ਜ਼ੋਨ ਅਲਗੋਂ ਕਲਾਂ ਤੋਂ ਸੀ ਪੀ ਆਈ ਦੇ ਉਮੀਦਵਾਰ ਨਰਿੰਦਰ ਸਿੰਘ ਅਲਗੋਂ, ਜ਼ੋਨ ਭਗਵਾਨਪੁਰਾ ਤੋਂ ਮਨਜੀਤ ਕੌਰ ਅਲਗੋਂ ਖੁਰਦ ਅਤੇ ਜ਼ੋਨ ਕਲਸੀਆਂ ਕਲਾਂ ਤੋਂ ਬੀਬੀ ਬੀਰੋ ਉਮੀਦਵਾਰ ਹੋਣਗੇ। ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ ਅਤੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਸੀ ਪੀ ਆਈ ਪੰਚਾਇਤ ਸੰਮਤੀ ਚੋਣਾਂ ਪਿੰਡਾਂ ਦੇ ਵਿਕਾਸ ਦੇ ਆਧਾਰ ’ਤੇ ਲੜ ਰਹੀ ਹੈ। ਮਾੜੀਮੇਘਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਜਿਹੜਾ ਵੀ ਉਮੀਦਵਾਰ ਇਮਾਨਦਾਰ ਹੋਵੇ ਤੇ ਨਿਰਪੱਖ ਹੋ ਕੇ ਪਿੰਡਾਂ ਦਾ ਵਿਕਾਸ ਕਰਾਉਣ ਦੇ ਯੋਗ ਹੋਵੇ, ਉਸ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ। ਸੀ ਪੀ ਆਈ ਦੇ ਉਮੀਦਵਾਰ ਬੇਦਾਗ ਹਨ, ਉਹ ਆਪਣੀ ਕਿਰਤ ਕਰਕੇ ਪ੍ਰਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਇਸ ਲਈ ਉਹ ਵੋਟਾਂ ਦੇ ਹੱਕਦਾਰ ਹਨ। ਇਸ ਮੌਕੇ ਟਹਿਲ ਸਿੰਘ ਲੱਧੂ ਅਤੇ ਬੀਬੀ ਸਰੋਜ ਵੀ ਹਾਜ਼ਰ ਸਨ।