21.1 C
Jalandhar
Monday, September 26, 2022
spot_img

ਤਿੰਨ ਸਾਲ ਪੁਰਾਣੇ ਕੇਸ ‘ਚ ਨਰੇਸ਼ ਡੋਗਰਾ ਅਦਾਲਤ ਵੱਲੋਂ ਤਲਬ

ਹੁਸ਼ਿਆਰਪੁਰ (ਬਲਵੀਰ ਸਿੰਘ ਸੈਣੀ)-ਇੱਕ ਪ੍ਰੈੱਸ ਕਾਨਫਰੰਸ ਦੌਰਾਨ ਨਵਾਬ ਹੁਸੈਨ ਐੱਮ ਸੀ, ਅਜੇ ਰਾਣਾ, ਮਨੀ ਮਰਵਾਹਾ ਪ੍ਰਧਾਨ ਭਗਵਾਨ ਬਾਲਮੀਕ ਸਭਾ ਮੁਹੱਲਾ ਭਗਤ ਨਗਰ, ਐਡਵੋਕੇਟ ਤਨਵੀਰ ਸਿੰਘ ਬਰਿਆਣਾ ਅਤੇ ਐਡਵੋਕੇਟ ਗੁਰਮੀਤ ਸਿੰਘ ਚੌਟਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਸ਼ਿਆਰਪੁਰ ਦੇ ਬਹੁ-ਚਰਚਿਤ ਹੋਟਲ ਰਾਇਲ ਪਲਾਜ਼ਾ ਕੇਸ ਵਿਚ ਉਸ ਸਮੇਂ ਬੜਾ ਵੱਡਾ ਮੋੜ ਆਇਆ, ਜਦੋਂ ਹੁਸ਼ਿਆਰਪੁਰ ਦੀ ਇਕ ਅਦਾਲਤ ਨੇ ਪਿਛਲੇ ਕੁਝ ਸਮੇਂ ਤੋਂ ਵਿਵਾਦਤ ਰਹੇ ਪੁਲਸ ਅਧਿਕਾਰੀ ਅਤੇ ਜਲੰਧਰ ਦੇ ਮੌਜੂਦਾ ਡੀ ਸੀ ਪੀ ਨਰੇਸ਼ ਡੋਗਰਾ ਅਤੇ ਉਨ੍ਹਾ ਦੇ ਕਰੀਬੀ ਸਾਥੀਆਂ ਨੂੰ ਇਰਾਦਾ ਕਤਲ ਦੀ ਧਾਰਾ 307 ਸੰਮਨ ਕਰ ਲਏ ਹਨ | ਇਸ ਤੋਂ ਬਾਅਦ ਨਰੇਸ਼ ਡੋਗਰਾ ‘ਤੇ ਹੁਣ ਗਿ੍ਫਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ | ਵਰਨਣਯੋਗ ਹੈ ਕਿ 2019 ਵਿੱਚ ਹੋਟਲ ਰਾਇਲ ਪਲਾਜ਼ਾ ਵਿਚ ਲੜਾਈ ਹੋਈ ਸੀ, ਜਿਸ ਵਿੱਚ ਨਰੇਸ਼ ਡੋਗਰਾ ਦਾ ਨਾਂਅ ਉਛਲਿਆ ਸੀ | ਅਦਾਲਤ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਫੈਸਲੇ ਦੇ ਹਵਾਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 03 ਜਨਵਰੀ 2019 ਨੂੰ ਹੋਟਲ ਦੇ ਮਾਲਕ ਵਿਸ਼ਵਾਨਾਥ ਬੰਟੀ ਨੂੰ ਹੋਟਲ ਤੋਂ ਰਾਤ ਕਰੀਬ 9-15 ‘ਤੇ ਇੱਕ ਫੋਨ ਕਾਲ ਆਈ, ਜਿਸ ਵਿੱਚ ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਉਸ ਸਮੇਂ ਦੇ ਫਿਲੌਰ ਪੁਲਸ ਅਕੈਡਮੀ ਵਿੱਚ ਤਾਇਨਾਤ ਕਮਾਂਡੈਂਟ ਨਰੇਸ਼ ਡੋਗਰਾ ਆਪਣੇ ਸਾਥੀਆਂ ਸਮੇਤ, ਜਿਨ੍ਹਾਂ ਵਿਚ ਹੋਟਲ ਦਾ ਦੂਸਰਾ ਪਾਰਟਨਰ ਵਿਵੇਕ ਕੌਸ਼ਲ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸ਼ਿਵੀ ਡੋਗਰਾ, ਹਰਨਾਮ ਸਿੰਘ ਉਰਫ ਹਰਮਨ ਸਿੰਘ ਨਾਲ ਕਰੀਬ 10-15 ਪੰਦਰਾਂ ਅਣਪਛਾਤੇ ਵਿਅਕਤੀ ਹੋਟਲ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਸ ਸਮੇਂ ਵਿਸ਼ਵਨਾਥ ਬੰਟੀ, ਅਜੇ ਰਾਣਾ, ਨਵਾਬ ਹੁਸੈਨ ਅਤੇ ਬੱਬੂ ਨਾਲ ਹੋਟਲ ਪਹੁੰਚ ਗਏ ਅਤੇ ਉਨ੍ਹਾਂ ਜਦੋਂ ਇਸ ਸੰਬੰਧੀ ਨਰੇਸ਼ ਡੋਗਰਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾ ਅੱਗੋਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ | ਲੜਾਈ ਵਿੱਚ ਨਰੇਸ਼ ਡੋਗਰਾ, ਵਿਵੇਕ ਕੌਸ਼ਲ ਅਤੇ ਮਨਜੀਤ ਸਿੰਘ ਨੇ ਲਲਕਾਰੇ ਮਾਰੇ ਅਤੇ ਕਿਹਾ ਕਿ ਅੱਜ ਬੰਟੀ ਨੂੰ ਮਾਰ ਦੇਣਾ ਹੈ | ਹਰਨਾਮ ਸਿੰਘ ਨੇ ਰਿਵਾਲਵਰ ਨਾਲ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜਿਹੜੀ ਕਿ ਜਾ ਕੇ ਅਜੈ ਰਾਣਾ ਦੇ ਪੱਟ ‘ਤੇ ਲੱਗੀ ਤੇ ਆਰ-ਪਾਰ ਹੋ ਗਈ | ਕਈ ਗੰਭੀਰ ਸੱਟਾਂ ਨਵਾਬ ਹੁਸੈਨ ਦੇ ਵੀ ਲੱਗੀਆਂ | ਅਦਾਲਤੀ ਹੁਕਮ ‘ਚ ਵੀ ਦੱਸਿਆ ਗਿਆ ਕਿ ਜਦੋਂ ਅਜੈ ਰਾਣਾ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਪਹਿਲਾਂ ਤੋਂ ਹੀ ਨਰੇਸ਼ ਡੋਗਰਾ ਤੇ ਉਨ੍ਹਾਂ ਦੇ ਸਾਥੀ ਹਸਪਤਾਲ ਵਿੱਚ ਪਹੁੰਚ ਚੁੱਕੇ ਸਨ | ਅਜੈ ਰਾਣਾ ਤੇ ਨਵਾਬ ਹੁਸੈਨ ਨੂੰ ਜਲੰਧਰ ਦੇ ਜੌਹਲ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ 6 ਜਨਵਰੀ ਤੱਕ ਇਲਾਜ ਚੱਲਿਆ ਅਤੇ ਬਾਅਦ ਵਿਚ ਅਜੈ ਰਾਣਾ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਹੁਸ਼ਿਆਰਪੁਰ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰੁਪਿੰਦਰ ਸਿੰਘ ਵੱਲੋਂ 14 ਸਤੰਬਰ ਨੂੰ ਸੁਣਾਏ ਫੈਸਲੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਇਸ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਸ ਨੇ ਇਕਤਰਫਾ ਕਾਰਵਾਈ ਕੀਤੀ ਹੈ | ਨਰੇਸ਼ ਡੋਗਰਾ, ਜੋ ਉਸ ਸਮੇਂ ਦਾ ਇਕ ਸੀਨੀਅਰ ਪੁਲਸ ਅਧਿਕਾਰੀ ਸੀ, ਜਿਸ ਨੇ ਆਪਣੇ ਰੁਤਬੇ ਦਾ ਇਸਤੇਮਾਲ ਕਰਦੇ ਹੋਏ ਉਲਟਾ ਵਿਸ਼ਵਨਾਥ ਬੰਟੀ, ਅਜੈ ਰਾਣਾ, ਨਵਾਬ ਹੁਸੈਨ ਤੇ ਹੋਰ ਕਈ ਲੋਕਾਂ ‘ਤੇ ਆਈ ਪੀ ਸੀ ਦੀ ਧਾਰਾ 307, 323, 341, 379-ਬੀ, 186, 353, 332, 427, 148, 149, 120-ਬੀ ਅਤੇ 25/27/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ | ਵਿਸ਼ਵਨਾਥ ਬੰਟੀ ਧੜੇ ਵੱਲੋਂ ਦਰਜ ਕਰਵਾਈ ਸ਼ਿਕਾਇਤ ‘ਤੇ ਮਹਿਜ਼ ਆਈ ਪੀ ਸੀ ਧਾਰਾ 323, 506,159 ਆਈ ਪੀ ਸੀ ਦੇ ਤਹਿਤ ਸਿਰਫ ਥਾਣੇ ਦੇ ਰੋਜ਼ਨਾਮਚੇ ਵਿਚ ਡੀ ਡੀ ਆਰ ਕੱਟੀ ਗਈ | ਪੁਲਸ ਨੇ ਨਰੇਸ਼ ਡੋਗਰਾ ਦੇ ਪ੍ਰਭਾਵ ਹੇਠ ਇੱਕ ਨਾ ਚੱਲਣ ਦਿੱਤੀ | ਜਦੋਂ ਪੁਲਸ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਾ ਕੀਤੀ ਤਾਂ ਨਵਾਬ ਹੁਸੈਨ ਵੱਲੋਂ ਇਕ ਪ੍ਰਾਈਵੇਟ ਕੰਪਲੇਂਟ ਅਦਾਲਤ ਵਿਚ ਵਕੀਲ ਅੱੈਚ ਐੱਸ ਸੈਣੀ, ਐਡਵੋਕੇਟ ਨਵੀਨ ਜੈਰਥ ਅਤੇ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਵੱਲੋਂ ਦਾਇਰ ਕੀਤੀ ਗਈ, ਜਿਸ ਦੀ ਸੁਣਵਾਈ ਕਰੀਬ 3 ਸਾਲ ਚਲਦੀ ਰਹੀ | ਅਦਾਲਤ ਨੇ ਹੁਣ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਵਿਚ ਤਾਇਨਾਤ ਡੀ ਸੀ ਪੀ ਨਰੇਸ਼ ਡੋਗਰਾ, ਹੋਟਲ ਰਾਇਲ ਪਲਾਜ਼ਾ ਦੇ ਭਾਈਵਾਲ ਵਿਵੇਕ ਕੌਸ਼ਲ, ਨਾਇਬ ਤਹਿਸੀਲਦਾਰ ਰਿਟਾਇਰ ਮਨਜੀਤ ਸਿੰਘ, ਸ਼ਿਵੀ ਡੋਗਰਾ ਅਤੇ ਹਰਨਾਮ ਸਿੰਘ ਉਰਫ ਹਰਮਨ ਸਿੰਘ ਨੂੰ ਧਾਰਾ 307, 323, 341, 379-ਬੀ, 186, 353, 332, 427, 148, 149, 120-ਬੀ, ਅਤੇ 25/27/54/59 ਆਰਮਜ਼ ਐਕਟ ਤਹਿਤ ਸਮਨਿੰਗ ਕਰਦੇ ਹੋਏ 15 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ |

Related Articles

LEAVE A REPLY

Please enter your comment!
Please enter your name here

Latest Articles