ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਦੋ ਗੁੱਟ ਹੋਏ ਗੁੱਥਮ-ਗੁੱਥਾ

0
351

ਫਰੀਦਕੋਟ : ਫਰੀਦਕੋਟ ਦੀ ਜਰਮਨ ਕਾਲੋਨੀ ਦੇ ਗੁਰਦੁਆਰੇ ‘ਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟ ਆਪਸ ਵਿਚ ਭਿੜ ਗਏ | ਇਸ ਦੌਰਾਨ ਦੋਵਾਂ ਗੁੱਟਾਂ ਦੇ ਬੰਦਿਆਂ ਨੇ ਗੁਰਮਰਿਆਦਾ ਦੀਆਂ ਹੱਦਾਂ ਲੰਘਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਸਜਾਏ ਗਏ ਸਸ਼ਤਰਾਂ ਦਾ ਇਸਤੇਮਾਲ ਇੱਕ-ਦੂਜੇ ‘ਤੇ ਵਾਰ ਕਰਨ ਲਈ ਕੀਤਾ | ਇਸ ਦੌਰਾਨ ਖੂਬ ਤਲਵਾਰਾਂ ਵੀ ਚੱਲੀਆਂ ਅਤੇ ਝੜਪ ‘ਚ ਕਈਆਂ ਦੀਆਂ ਪੱਗਾਂ ਵੀ ਉਤਰ ਗਈਆਂ | ਇਸ ਝੜਪ ‘ਚ ਇੱਕ ਔਰਤ ਆਗੂ ਸਮੇਤ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ |
ਗੁਰੂ ਸਾਹਿਬ ਦੀ ਹਜੂਰੀ ‘ਚ ਹੋਏ ਇਸ ਸੰਗਰਾਮ ‘ਚ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ | ਸ਼ਨੀਵਾਰ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ‘ਚ ਹੋਈ ਇਸ ਲੜਾਈ ‘ਚ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਵਿਚ ਹੀ ਗੁੱਥਮ-ਗੁੱਥੀ ਹੋ ਗਈਆਂ | ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ | ਇਹ ਵਿਵਾਦ ਗੁਰਦੁਆਰਾ ਸਾਹਿਬ ਦੀ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵਿਚਾਲੇ ਚੱਲ ਰਿਹਾ ਸੀ | ਸ਼ਨੀਵਾਰ ਨੂੰ ਸੰਗਰਾਂਦ ਮੌਕੇ ਗੁਰਦੁਆਰਾ ਸਾਹਿਬ ਅੰਦਰ ਗੁਰੂ ਸਾਹਿਬ ਦੀ ਹਜੂਰੀ ‘ਚ ਹੀ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ, ਇਹ ਬਹਿਸ ਇੰਨੀ ਵਧ ਗਈ ਕਿ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ‘ਤੇ ਹਮਲਾ ਕਰ ਦਿੱਤਾ ਗਿਆ | ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਕੇ ਅਜੇ ਬੈਠਣ ਹੀ ਲੱਗੇ ਸਨ ਤਾਂ ਸੰਗਤਾਂ ‘ਚ ਪਹਿਲਾਂ ਤੋਂ ਹੀ ਆਪਣੇ ਸਾਥੀਆਂ ਸਮੇਤ ਬੈਠੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਪ੍ਰਧਾਨਗੀ ਨੂੰ ਲੈ ਕੇ ਬਹਿਸ ਹੋ ਗਈ ਅਤੇ ਫਿਰ ਇਸ ਨੇ ਗੰਭੀਰ ਰੂਪ ਧਾਰਨ ਕਰ ਲਿਆ | ਇਸ ਦੌਰਾਨ ਇਕ ਦੂਸਰੇ ‘ਤੇ ਵਾਰ ਕਰਨ ਲਈ ਹਮਲਾਵਰਾਂ ਨੇ ਪਵਿੱਤਰ ਸ਼ਸਤਰ ਚੁੱਕ ਲਏ ਅਤੇ ਇੱਕ-ਦੂਜੇ ਨੂੰ ਗਾਲੀ-ਗਲੋਚ ਕਰਕੇ ਇਕ-ਦੂਸਰੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ | ਪ੍ਰਾਪਤ ਵੇਰਵੇ ਅਨੁਸਾਰ ਇਸ ਘਟਨਾ ‘ਚ ਪਤੀ-ਪਤਨੀ ਦੇ ਜ਼ਖਮੀ ਹੋ ਜਾਣ ਦੀ ਸੂਰਤ ‘ਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ |

LEAVE A REPLY

Please enter your comment!
Please enter your name here