ਅਮਾਨਤਉਲਾ ਖਾਨ 4 ਦਿਨਾਂ ਦੀ ਏ ਸੀ ਬੀ ਹਿਰਾਸਤ ‘ਚ

0
370

ਨਵੀਂ ਦਿੱਲੀ : ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉਲਾ ਖਾਨ ਨੂੰ ਸ਼ਨੀਵਾਰ ਚਾਰ ਦਿਨ ਦੀ ਏ ਸੀ ਬੀ ਦੀ ਕਸਟਡੀ ‘ਚ ਭੇਜ ਦਿੱਤਾ | ਅਮਾਨਤਉਲਾ ‘ਤੇ ਦਿੱਲੀ ਵਕਫ ਬੋਰਡ ਦੀ ਜਾਇਦਾਦ ‘ਚ ਗੜਬੜੀ ਕਰਨ ਦਾ ਦੋਸ਼ ਹੈ | ਹੁਣ ਚਾਰ ਦਿਨ ਬਾਅਦ ਉਨ੍ਹਾ ਦੀ ਜ਼ਮਾਨਤ ‘ਤੇ ਸੁਣਵਾਈ ਹੋਵੇਗੀ |
ਦਿੱਲੀ ਏ ਸੀ ਬੀ ਨੇ ਭਿ੍ਸ਼ਟਾਚਾਰ ਦੇ ਇਕ ਮਾਮਲੇ ‘ਚ ਸ਼ੁੱਕਰਵਾਰ ਨੂੰ ਅਮਾਨਤਉਲਾ ਨੂੰ 8 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਗਿ੍ਫ਼ਤਾਰ ਕਰ ਲਿਆ ਸੀ | ਏ ਸੀ ਬੀ ਦਿੱਲੀ ਵਕਫ ਬੋਰਡ ‘ਚ ਭਰਤੀ ਵਿੱਚ ਕਥਿਤ ਤੌਰ ‘ਤੇ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ | ਏ ਸੀ ਬੀ ਨੇ ਸ਼ੁੱਕਰਵਾਰ ਨੂੰ ਅਮਾਨਤਉਲਾ ਦੇ ਘਰ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 24 ਲੱਖ ਰੁਪਏ ਨਗਦ ਅਤੇ ਦੋ ਬਿਨਾਂ ਲਾਇਸੰਸ ਵਾਲੇ ਹਥਿਆਰ ਬਰਾਮਦ ਕੀਤੇ ਸਨ |

LEAVE A REPLY

Please enter your comment!
Please enter your name here