ਰਾਜਵਿੰਦਰ ਕੌਰ ਨੂੰ ਜਿਤਾਉਣ ਦਾ ਸੱਦਾ

0
14

ਫਤਿਹਬਾਦ : ਬਲਾਕ ਸੰਮਤੀ ਜ਼ੋਨ ਧੂੰਦਾ ਦੀ ਚੋਣ ’ਚ ਸੀ ਪੀ ਆਈ ਨੇ ਰਾਜਵਿੰਦਰ ਕੌਰ ਪਤਨੀ ਬਲਦੇਵ ਸਿੰਘ ਧੂੰਦਾ ਨੂੰ ਉਮੀਦਵਾਰ ਬਣਾਇਆ ਹੈ। ਰਾਜਵਿੰਦਰ ਕੌਰ ਪੰਜਾਬ ਇਸਤਰੀ ਸਭਾ ਦੀ ਪਿੰਡ ਦੀ ਕਨਵੀਨਰ ਹੈ। ਧੂੰਦਾ ਵਿਖੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਸੀ ਪੀ ਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਬਲਜੀਤ ਸਿੰਘ ਫਤਿਹਾਬਾਦ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਉਮੀਦਵਾਰ ਹੀ ਵੋਟਾਂ ਦੀ ਹੱਕਦਾਰ ਹੈ, ਕਿਉਕਿ ਇਹ ਪਾਰਟੀ ਹਮੇਸ਼ਾ ਹੀ ਕਿਰਤੀਆਂ, ਕਿਸਾਨਾਂ, ਔਰਤਾਂ ਅਤੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਲੜਦੀ ਆ ਰਹੀ ਹੈ।
ਬਲਦੇਵ ਸਿੰਘ ਧੂੰਦਾ ਕਿਸਾਨ ਸਭਾ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਰਪ੍ਰਸਤ ਵੀ ਹਨ। ਪਿਛਲੇ ਦਿਨਾਂ ਵਿੱਚ ਬਾਰਸ਼ਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਬਲਦੇਵ ਸਿੰਘ ਦੀ ਅਗਵਾਈ ਹੇਠ ਦੂਜੀਆਂ ਰਾਜਨੀਤਕ ਧਿਰਾਂ ਤੋਂ ਪਹਿਲਾਂ ਸੀ ਪੀ ਆਈ ਨੇ ਉਠਾਈ ਸੀ ਅਤੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਲੱਖ ਰੁਪਏ ਅਤੇ ਮਜ਼ਦੂਰਾਂ ਨੂੰ ਪ੍ਰਤੀ ਪਰਵਾਰ 30000/ ਰੁਪਏ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ ਪ੍ਰਾਪਤੀ ਲਈ ਹੁਣ ਵੀ ਸੰਘਰਸ਼ ਜਾਰੀ ਹੈ। ਗਰੀਬਾਂ, ਬੁਢਾਪਾ ਤੇ ਵਿਧਵਾ ਪੈਨਸ਼ਨਾਂ ਦੀ ਪ੍ਰਾਪਤੀ ਅਤੇ ਬੜੋਤਰੀ ਲਈ ਵੀ ਲਗਾਤਾਰ ਸਰਕਾਰੇ ਦਰਬਾਰੇ ਆਵਾਜ਼ ਪਹੁੰਚਾਈ ਜਾਂਦੀ ਹੈ। ਸੀ ਪੀ ਆਈ ਦੀ ਪ੍ਰਾਪਤੀ ਹੈ ਕਿ ਨਰੇਗਾ ਦਾ ਕੰਮ ਸਾਲ ਵਿੱਚ 100 ਦਿਨ ਤੋਂ 150 ਦਿਨ ਕਰਾਇਆ ਹੈ। ਇਸ ਲਈ ਸਮੂਹ ਵੋਟਰ ਭੈਣ-ਭਰਾਵਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਚੋਣ ਨਿਸ਼ਾਨ ‘ਬੈਂਚ’ ’ਤੇ ਮੋਹਰਾਂ ਲਾ ਕੇ ਰਾਜਵਿੰਦਰ ਕੌਰ ਨੂੰ ਜਿਤਾਓ। ਇਸ ਮੌਕੇ ਸੀ ਪੀ ਆਈ ਦੇ ਆਗੂ ਜਗਤਾਰ ਸਿੰਘ ਖਡੂਰ ਸਾਹਿਬ ਤੇ ਜਥੇਦਾਰ ਸੋਹਣ ਸਿੰਘ ਵੀ ਹਾਜ਼ਰ ਸਨ।