ਇੱਕੋ ਪਰਵਾਰ ਦੇ 3 ਜੀਆਂ ਵੱਲੋਂ ਖੁਦਕੁਸ਼ੀ

0
24

ਨਵੀਂ ਦਿੱਲੀ : ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਇਕੋ ਪਰਵਾਰ ਦੇ 3 ਜੀਆਂ ਨੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਇਕੋ ਪਰਵਾਰ ਦੇ ਤਿੰਨ ਮੈਂਬਰਾਂ ਦੀਆਂ ਦੇਹਾਂ ਘਰ ਵਿਚ ਲਟਕਦੀਆਂ ਮਿਲੀਆਂ। ਪਰਵਾਰ ਲੰਮੇ ਸਮੇਂ ਤੋਂ ਆਰਥਕ ਤੰਗੀ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਮੌਕੇ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਮਿ੍ਰਤਕਾਂ ਦੀ ਪਛਾਣ 52 ਸਾਲਾ ਅਨੁਰਾਧਾ ਕਪੂਰ ਤੇ ਉਨ੍ਹਾ ਦੇ ਦੋ ਪੁੱਤਰ 32 ਸਾਲਾ ਆਸ਼ੀਸ਼ ਤੇ 27 ਸਾਲਾ ਚੈਤਨਿਆ ਵਜੋਂ ਹੋਈ ਹੈ। ਪੂਰੀ ਘਟਨਾ ਬਾਰੇ ਉਦੋਂ ਪਤਾ ਲੱਗਾ, ਜਦੋਂ ਅਦਾਲਤ ਦੇ ਹੁਕਮਾਂ ’ਤੇ ਜਾਇਦਾਦ ਦਾ ਕਬਜ਼ਾ ਲੈਣ ਲਈ ਇਕ ਟੀਮ ਉਨ੍ਹਾਂ ਦੇ ਘਰ ਪਹੁੰਚੀ, ਪਰ ਕਿਸੇ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਇਸ ਮਗਰੋਂ ਡੁਪਲੀਕੇਟ ਚਾਬੀ ਬਣਵਾ ਕੇ ਘਰ ਦੇ ਅੰਦਰ ਵੜੀ ਟੀਮ ਨੇ ਜੋ ਦੇਖਿਆ, ਉਹ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ।
ਭਾਰਤ ’ਤੇ 50 ਫੀਸਦੀ ਟੈਰਿਫ ਖਤਮ ਕਰਨ ਦੀ ਮੰਗ
ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧੀ ਸਭਾ ਦੇ ਤਿੰਨ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮੀ ਐਮਰਜੈਂਸੀ ਐਲਾਨ ਨੂੰ ਖਤਮ ਕਰਨ ਸੰਬੰਧੀ ਮਤਾ ਪੇਸ਼ ਕੀਤਾ, ਜਿਸ ਵਿੱਚ ਭਾਰਤ ਤੋਂ ਦਰਾਮਦ ਵਸਤਾਂ ’ਤੇ 50 ਫੀਸਦੀ ਤੱਕ ਦੇ ਟੈਰਿਫ ਲਗਾਏ ਗਏ ਸਨ। ਇਨ੍ਹਾਂ ਮੈਂਬਰਾਂ ਨੇ ਉਪਾਵਾਂ ਨੂੰ ‘ਗੈਰ-ਕਾਨੂੰਨੀ’ ਅਤੇ ਅਮਰੀਕੀ ਕਾਮਿਆਂ, ਖਪਤਕਾਰਾਂ ਅਤੇ ਦੁਵੱਲੇ ਸੰਬੰਧਾਂ ਲਈ ਨੁਕਸਾਨਦੇਹ ਦੱਸਿਆ। ਪ੍ਰਤੀਨਿਧੀ ਡੇਬੋਰਾ ਰੌਸ, ਮਾਰਕ ਵੀਸੇ ਤੇ ਰਾਜਾ ਕਿ੍ਰਸ਼ਨਾਮੂਰਤੀ ਵੱਲੋਂ ਪੇਸ਼ ਕੀਤਾ ਗਿਆ ਇਹ ਮਤਾ ਬ੍ਰਾਜ਼ੀਲ ’ਤੇ ਇਸੇ ਤਰ੍ਹਾਂ ਦੇ ਟੈਰਿਫਾਂ ਨੂੰ ਖਤਮ ਕਰਨ ਅਤੇ ਦਰਾਮਦ ਡਿਊਟੀਆਂ ਵਧਾਉਣ ਲਈ ਰਾਸ਼ਟਰਪਤੀ ਦੀਆਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਲਈ ਸੈਨੇਟ ਦੀ ਦੁਵੱਲੀ ਪੇਸ਼ਕਦਮੀ ਤੋਂ ਬਾਅਦ ਆਇਆ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਟੈਰਿਫ਼ਾਂ ਨੂੰ ਖ਼ਤਮ ਕਰਨ ਨਾਲ ਅਮਰੀਕਾ-ਭਾਰਤ ਆਰਥਿਕ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ। ਇਹ ਮਤਾ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਟਰੰਪ ਦੇ ਇਕਤਰਫ਼ਾ ਵਪਾਰ ਉਪਾਵਾਂ ਨੂੰ ਚੁਣੌਤੀ ਦੇਣ ਤੇ ਭਾਰਤ ਨਾਲ ਅਮਰੀਕੀ ਰਿਸ਼ਤਿਆਂ ਨੂੰ ਮੁੜ ਤੋਂ ਠੀਕ ਕਰਨ ਦੀ ਇਕ ਵੱਡੀ ਕੋਸ਼ਿਸ਼ ਦਾ ਹਿੱਸਾ ਹੈ।