ਯੇਦੀਯੁਰੱਪਾ ਐਂਡ ਫੈਮਿਲੀ ਖਿਲਾਫ ਕੁਰੱਪਸ਼ਨ ਦੇ ਦੋਸ਼ ਤਹਿਤ ਐੱਫ ਆਈ ਆਰ ਦਰਜ

0
301

ਬੇਂਗਲੁਰੂ : ਕਰਨਾਟਕ ਦੀ ਲੋਕਾਯੁਕਤ ਪੁਲਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਅਤੇ ਉਨ੍ਹਾ ਦੇ ਪਰਿਵਾਰ ਦੇ ਕਈ ਹੋਰ ਮੈਂਬਰਾਂ ਵਿਰੁੱਧ ਭਿ੍ਸ਼ਟਾਚਾਰ ਦੇ ਮਾਮਲੇ ‘ਚ ਐੱਫ ਆਈ ਆਰ ਦਰਜ ਕੀਤੀ ਹੈ | ਵਿਸ਼ੇਸ਼ ਅਦਾਲਤ ਦੇ ਹੁਕਮਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਲੋਕਾਯੁਕਤ ਪੁਲਸ ਨੇ ਇਹ ਐੱਫਆਈਆਰ ਦਰਜ ਕੀਤੀ | ਅਦਾਲਤ ਨੇ ਭਾਜਪਾ ਦੇ ਸੀਨੀਅਰ ਆਗੂ ਯੇਦੀਯੁਰੱਪਾ, ਉਨ੍ਹਾ ਦੇ ਪੁੱਤਰ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ ਬੀ ਵਾਈ ਵਿਜਯੇਂਦਰ, ਉਨ੍ਹਾ ਦੇ ਪੋਤੇ ਤੇ ਬੇਂਗਲੁਰੂ ਵਿਕਾਸ ਅਥਾਰਿਟੀ ਦੇ ਤੱਤਕਾਲੀ ਕਮਿਸ਼ਨਰ ਵਿਰੁੱਧ ਐੱਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ | ਸਮਾਜਕ ਕਾਰਕੁਨ ਟੀ ਜੇ ਅਬ੍ਰਾਹਮ ਦੀ ਸ਼ਿਕਾਇਤ ‘ਤੇ ਯੇਦੀਯੁਰੱਪਾ ਅਤੇ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਭਿ੍ਸ਼ਟਾਚਾਰ ਰੋਕੂ ਐਕਟ ਅਤੇ ਆਈ ਪੀ ਸੀ ਦੀਆਂ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ | ਅਬ੍ਰਾਹਮ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਨੂੰ ਬੇਂਗਲੁਰੂ ਵਿਕਾਸ ਅਥਾਰਿਟੀ ਦਾ ਠੇਕਾ ਦੇਣ ਬਦਲੇ ਰਿਸ਼ਵਤ ਦੀ ਰਾਸ਼ੀ ਮਿਲੀ |

LEAVE A REPLY

Please enter your comment!
Please enter your name here