ਤਿਰੁਅਨੰਤਪੁਰਮ : ਰਾਹੁਲ ਗਾਂਧੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਗਿਆਰਵੇਂ ਦਿਨ ਕੇਰਲਾ ਦੇ ਹਰੀਪਾਦ ਤੋਂ ਸਵੇਰੇ ਸਾਢੇ ਛੇ ਵਜੇ ਨਿਕਲੇ | ਤਸਵੀਰ ਵਿਚ ਉਹ ਨਾਲ ਚੱਲ ਰਹੀ ਇਕ ਬੱਚੀ ਦੇ ਸੈਂਡਲ ਬੰਨ੍ਹਦੇ ਨਜ਼ਰ ਆ ਰਹੇ ਹਨ | ਇਸ ਦੀ ਵੀਡੀਓ ਸ਼ੇਅਰ ਕਰਦਿਆਂ ਮਹਿਲਾ ਕਾਂਗਰਸ ਦੀ ਐਕਟਿੰਗ ਪ੍ਰਧਾਨ ਨੇਟਾ ਡੀਸੂਜ਼ਾ ਨੇ ਲਿਖਿਆ—ਸਾਦਗੀ ਤੇ ਪ੍ਰੇਮ ਭਾਵ | ਦੇਸ਼ ਨੂੰ ਇਕਜੁੱਟ ਰੱਖਣ ਲਈ ਦੋਨੋਂ ਚਾਹੀਦੇ |


