ਨਿਤੀਸ਼ ਵੱਲੋਂ ਨਕਾਬ ਹਟਾਉਣ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ

0
39

ਸੰਗਰੂਰ : ਪਿਛਲੇ ਦਿਨੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਨੌਕਰੀ ਲੈਣ ਲਈ ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਵਿਚ ਮੁਸਲਿਮ ਭਾਈਚਾਰੇ ਦੀ ਲੜਕੀ ਦਾ ਨਕਾਬ ਹਟਾਉਣ ਦੀ ਸੰਗਰੂਰ ਦੇ ਮੁਸਲਿਮ ਭਾਈਚਾਰੇ ਨੇ ਜ਼ੋਰਦਾਰ ਨਿੰਦਾ ਕੀਤੀ ਹੈ! ਮਦੀਨਾ ਮਸਜਿਦ ਸੰਗਰੂਰ ਦੇ ਪ੍ਰਧਾਨ ਸਫੀ ਮੁਹੰਮਦ ਨੇ ਇਸ ਨੂੰ ਅਤਿ-ਨਿੰਦਣਯੋਗ ਦੱਸਦਿਆਂ ਕਿਹਾ ਕਿ ਇਹ ਘੱਟ ਗਿਣਤੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ। ਉਨ੍ਹਾ ਕਿਹਾ ਕਿ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਨਕਾਬ ਹਟਾਉਣ ਅਤਿ-ਨਿੰਦਣਯੋਗ ਹੈ। ਕਿਸੇ ਵੀ ਧਰਮ ਦੇ ਪਹਿਰਾਵੇ ਨੂੰ ਹੱਥ ਲਗਾਉਣਾ ਜਾਂ ਉਤਾਰਨਾ ਉਸ ਦੇ ਧਰਮ ਦੀ ਬੇਅਦਬੀ ਕਰਨਾ ਹੈ। ਨਿਤੀਸ਼ ਕੁਮਾਰ ਦੇ ਇਸ ਕਾਰੇ ਨਾਲ ਉਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਉਜਾਗਰ ਹੁੰਦੀ ਹੈ। ਇਸ ਕਾਰੇ ਦੀ ਪ੍ਰੋੜ੍ਹਤਾ ਕਰਨ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਇਸ ਨੂੰ ਸਹੀ ਠਹਿਰਾਉਣ ਵਿਚ ਵੀ ਘੱਟ ਗਿਣਤੀਆਂ ਪ੍ਰਤੀ ਫਿਰਕੂ ਜ਼ਹਿਰ ਦੀ ਉਜਾਗਰਤਾ ਹੀ ਹੁੰਦੀ ਹੈ।