16.2 C
Jalandhar
Monday, December 23, 2024
spot_img

ਕਣਕ ਦਾ ਵਾਧੂ ਭੰਡਾਰ, ਪਰ ਸੱਟੇਬਾਜ਼ੀ ਕਾਰਨ ਭਾਅ ਵਧੇ

ਨਵੀਂ ਦਿੱਲੀ : ਸਰਕਾਰ ਨੇ ਸੋਮਵਾਰ ਕਿਹਾ ਕਿ ਦੇਸ਼ ’ਚ ਕਣਕ ਦਾ ਵਾਧੂ ਭੰਡਾਰ ਹੈ ਅਤੇ ਲੋੜ ਪੈਣ ’ਤੇ ਜਮ੍ਹਾਂਖੋਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਘਰੇਲੂ ਸਪਲਾਈ ਵਧਾਈ ਜਾ ਸਕੇ।
ਕੇਂਦਰ ਸਰਕਾਰ ਵਪਾਰੀਆਂ ਵੱਲੋਂ ਕਣਕ ਦੇ ਸਟਾਕ ਦਾ ਖੁਲਾਸਾ ਕਰਨ ਅਤੇ ਘਰੇਲੂ ਉਪਲੱਬਧਤਾ ਵਧਾਉਣ ਲਈ ਸਟਾਕ ਸੀਮਾ ਲਾਉਣ ਵਰਗੇ ਕਦਮਾਂ ’ਤੇ ਵਿਚਾਰ ਕਰ ਸਕਦੀ ਹੈ। ਇਹ ਗੱਲ ਰੋਲਰ ਫਲੋਰ ਮਿੱਲਰਜ਼ ਫੈਡਰੇਸ਼ਨ ਆਫ ਇੰਡੀਆ ਦੀ 82ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਹੀ। ਉਨ੍ਹਾ ਕਿਹਾ ਕਿ ਸਰਕਾਰੀ ਮਲਕੀਅਤ ਵਾਲੇ ਭਾਰਤੀ ਖੁਰਾਕ ਨਿਗਮ ਦੇ ਗੁਦਾਮਾਂ ’ਚ 2.4 ਕਰੋੜ ਟਨ ਕਣਕ ਉਪਲੱਬਧ ਹੈ। ਉਨ੍ਹਾ ਕਿਹਾ ਕਿ ਸੱਟੇਬਾਜ਼ੀ ਕਾਰਨ ਕਣਕ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ।

Related Articles

LEAVE A REPLY

Please enter your comment!
Please enter your name here

Latest Articles