ਚੰਡੀਗੜ੍ਹ (ਗੁਰਜੀਤ ਬਿੱਲਾ)
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਪੰਜਾਬ ਜੇਲ੍ਹ ਵਿਭਾਗ ਲਈ 532 ਕਰਮਚਾਰੀਆਂ ਦੀ ਸਿੱਧੀ ਭਰਤੀ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦੇ ਦਿੱਤੀ। ਇਸ ਭਰਤੀ ਮੁਹਿੰਮ ਤਹਿਤ 475 ਵਾਰਡਰ ਅਤੇ 57 ਮੈਟਰਨ ਭਰਤੀ ਕੀਤੇ ਜਾਣਗੇ। ਚੀਮਾ ਦੱਸਿਆ ਕਿ ਇਹ 532 ਅਸਾਮੀਆਂ ਅਧੀਨ ਸੇਵਾਵਾਂ ਚੋਣ (ਅੱੈਸ ਐੱਸ ਐੱਸ) ਬੋਰਡ ਰਾਹੀਂ ਭਰੀਆਂ ਜਾਣਗੀਆਂ। ਉਨ੍ਹਾ ਕਿਹਾ ਕਿ ਇਹ ਪ੍ਰਕਿਰਿਆ 451 ਵਾਰਡਰ ਅਤੇ 20 ਮੈਟਰਨਾਂ ਦੀ ਚੱਲ ਰਹੀ ਭਰਤੀ ਦੇ ਨਾਲ-ਨਾਲ ਹੀ ਚੱਲੇਗੀ, ਜੋ ਕਿ ਪਹਿਲਾਂ ਹੀ ਬੋਰਡ ਵੱਲੋਂ ਪ੍ਰ�ਿਆ ਅਧੀਨ ਹੈ। ਉਨ੍ਹਾ ਕਿਹਾ ਕਿ ਪ੍ਰਵਾਨਤ ਭਰਤੀ ਵਿੱਚ ਸੱਤ ਵਾਰਡਰ ਅਸਾਮੀਆਂ ਵੀ ਸ਼ਾਮਲ ਹਨ, ਜੋ 31 ਦਸੰਬਰ, 2026 ਤੱਕ ਸੇਵਾਮੁਕਤੀ ਕਾਰਨ ਖਾਲੀ ਹੋਣ ਦੀ ਉਮੀਦ ਹੈ।



