ਅਸਿਸਟੈਂਟ ਮੈਨੇਜਰ ਦੀ ਲੁੱਟ-ਖੋਹ ਉਪਰੰਤ ਹੱਤਿਆ

0
36

ਜੰਡਿਆਲਾ ਗੁਰੂ : ਕੈਪੀਟਲ ਬੈਂਕ ਜੰਡਿਆਲਾ ਗੁਰੂ ਦੇ ਅਸਿਸਟੈਂਟ ਮੈਨੇਜਰ ਰੋਬਨਦੀਪ ਸਿੰਘ (37 ) ਦੀ ਕਰਤਾਰਪੁਰ ਨੇੜੇ ਲੁੱਟ ਖੋਹ ਕਰਕੇ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੋਬਨਦੀਪ ਸਿੰਘ (ਪੁੱਤਰ ਜਗਜੀਤ ਸਿੰਘ ਜੀਤੂ ਭਲਵਾਨ) ਵਾਸੀ ਮਾਡਲ ਟਾਊਨ, ਜੀ. ਟੀ. ਰੋਡ ਜੰਡਿਆਲਾ ਗੁਰੂ ਜੋ ਕਿ ਕੈਪੀਟਲ ਬੈਂਕ ਜੰਡਿਆਲਾ ਗੁਰੂ ਵਿਚ ਅਸਿਸਟੈਂਟ ਮੈਨੇਜਰ ਵਜੋਂ ਸੇਵਾ ਨਿਭਾ ਰਿਹਾ ਸੀ। ਉਹ ਬੈਂਕ ਦੇ ਕੰਮ ਲਈ ਕਿਤੇ ਗਿਆ ਅਤੇ ਸ਼ਾਮ ਤੱਕ ਘਰ ਵਾਪਸ ਨਹੀਂ ਮੁੜਿਆ।
ਉਸ ਦਾ ਮੋਬਾਈਲ ਫ਼ੋਨ ਵੀ ਬੰਦ ਪਾਇਆ ਗਿਆ। ਉਸ ਦੀ ਮਿ੍ਰਤਕ ਦੇਹ ਕਰਤਾਰਪੁਰ ਨੇੜਿਉਂ ਉਸ ਦੀ ਆਪਣੀ ਕਾਰ ਵਿਚੋਂ ਬਰਾਮਦ ਹੋਈ ਹੈ । ਸ਼ੱਕ ਹੈ ਕਿ ਲੁੱਟ-ਖੋਹ ਉਪਰੰਤ ਉਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ।