ਐੱਸ ਕੁਮਾਰਸ ਦੀ ਬਕਿੰਘਮ ਪੈਲੇਸ ਨੇੜਲੀ ਜਾਇਦਾਦ ਕੁਰਕ

0
27

ਨਵੀਂ ਦਿੱਲੀ : ਈ ਡੀ ਨੇ ਟੈਕਸਟਾਈਲ ਖੇਤਰ ਦੀ ਪ੍ਰਮੁੱਖ ਕੰਪਨੀ ਐੱਸ ਕੁਮਾਰਸ ਨੇਸ਼ਨਵਾਈਡ ਲਿਮਟਿਡ ਅਤੇ ਇਸ ਦੇ ਸਾਬਕਾ ਸੀ ਐੱਮ ਡੀ ਨਿਤਿਨ ਕਸਲੀਵਾਲ ਵਿਰੁੱਧ ਮਨੀ ਲਾਂਡਰਿੰਗ ਅਤੇ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿੱਚ ਲੰਡਨ ਦੇ ਬਕਿੰਘਮ ਪੈਲੇਸ ਨੇੜੇ 150 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ | ਕਸਲੀਵਾਲ ‘ਤੇ ਭਾਰਤੀ ਬੈਂਕਾਂ ਦੇ ਕੰਸੋਰਟੀਅਮ ਨਾਲ 1,400 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ | ਈ ਡੀ ਅਨੁਸਾਰ, ਕਸਲੀਵਾਲ ਨੇ ਵਿਦੇਸ਼ੀ ਨਿਵੇਸ਼ ਦੇ ਨਾਂਅ ‘ਤੇ ਫੰਡਾਂ ਦੀ ਹੇਰਾਫੇਰੀ ਕੀਤੀ ਅਤੇ ਬਿ੍ਟਿਸ਼ ਵਰਜਿਨ ਆਈਲੈਂਡਜ਼, ਜਰਸੀ ਅਤੇ ਸਵਿਟਜ਼ਰਲੈਂਡ ਵਰਗੇ ਟੈਕਸ ਹੈਵਨ ਦੇਸ਼ਾਂ ਵਿੱਚ ਨਿੱਜੀ ਟਰੱਸਟਾਂ ਦਾ ਇੱਕ ਗੁੰਝਲਦਾਰ ਜਾਲ ਬਣਾ ਕੇ ਵਿਦੇਸ਼ਾਂ ਵਿੱਚ ਜਾਇਦਾਦਾਂ ਹਾਸਲ ਕੀਤੀਆਂ | ਜਾਂਚ ਵਿੱਚ ਸਾਹਮਣੇ ਆਇਆ ਕਿ ‘ਕੈਥਰੀਨ ਟਰੱਸਟ’ ਰਾਹੀਂ ਲੰਡਨ ਸਥਿਤ ਇਸ ਮਹਿੰਗੀ ਜਾਇਦਾਦ ‘ਤੇ ਕੰਟਰੋਲ ਰੱਖਿਆ ਗਿਆ ਸੀ |