ਪਾਕਿ ’ਚ ਅਮਰੀਕਾ ਵਿਰੁੱਧ ਪ੍ਰਦਰਸ਼ਨ, 10 ਮੌਤਾਂ

0
5

ਕਰਾਚੀ : ਐਤਵਾਰ ਨੂੰ ਕਰਾਚੀ ਵਿਚ ਅਮਰੀਕੀ ਕੌਂਸਲੇਟ ਦੇ ਬਾਹਰ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਭਾਰੀ ਝੜਪਾਂ ਤੋਂ ਬਾਅਦ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਈਰਾਨ ਉਪਰ ਹਮਲੇ ਦੇ ਵਿਰੋਧ ’ਚ ਅਮਰੀਕੀ ਕੌਂਸਲੇਟ ਦੇ ਬਾਹਰ ਲੋਕਾਂ ਨੇ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਐਮਟੀ ਖਾਨ ਰੋਡ ’ਤੇ ਕੌਂਸਲੇਟ ਦੇ ਬਾਹਰ ਇਕੱਠੇ ਹੋਏ ਸਨ, ਜਿਨ੍ਹਾਂ ਪੱਥਰਬਾਜ਼ੀ ਕੀਤੀ ਤੇ ਕੌਂਸਲਖਾਨੇ ਵਿਚ ਦਾਖਲ ਹੋ ਗਏ, ਜਿਸ ’ਤੇ ਪੁਲਸ ਨੇ ਗੋਲਾਬਾਰੀ ਕੀਤੀ ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਬਚਾਅ ਅਧਿਕਾਰੀਆਂ ਅਨੁਸਾਰ ਪੁਲਸ ਅਤੇ ਰੇਂਜਰਾਂ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹੋਰ ਹਿੰਸਾ ਨੂੰ ਰੋਕਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਹੈ। ਪ੍ਰਦਰਸ਼ਨ ਕਾਰਨ ਖੇਤਰ ਵਿਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਟਰੈਫ਼ਿਕ ਪੁਲਸ ਦੇ ਅਨੁਸਾਰ ਵਾਹਨਾਂ ਨੂੰ ਵੀ ਡਾਇਵਰਟ ਕੀਤਾ ਗਿਆ।