ਬਰਲਿਨ : ਸਵਿਸ ਆਲਪਸ ਦੇ ਇੱਕ ਬਾਰ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਭਿਆਨਕ ਅੱਗ ਲੱਗਣ ਕਾਰਨ 40 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ | ਪੁਲਸ ਅਨੁਸਾਰ ਸਵਿਟਜ਼ਰਲੈਂਡ ਦੀ ਐਲਪਾਈਨ ਸਕੀ ਰਿਜ਼ੌਰਟ ਨਗਰਪਾਲਿਕਾ ਕ੍ਰੈਨਸ-ਮੋਂਟਾਨਾ ਵਿੱਚ ਇਹ ਘਟਨਾ ਵਾਪਰੀ | ਪੁਲਸ ਬੁਲਾਰੇ ਗੈਟਨ ਲੈਥੀਅਨ ਨੇ ਦੱਸਿਆ, ਵੀਰਵਾਰ ਤੜਕੇ ਲੱਗਭੱਗ 1:30 ਵਜੇ ‘ਲੇ ਕੰਸਟੈਲੇਸ਼ਨ’ ਨਾਮਕ ਬਾਰ ਵਿੱਚ ਲੱਗੀ |




