ਲਹਿਰਾਗਾਗਾ (ਰੀਤਵਾਲ)-ਠੰਢ ਕਾਰਨ ਸ਼ਹਿਰ ਵਿੱਚ ਜਿੱਥੇ ਥਾਂ-ਥਾਂ ਧੂਣੀਆਂ ਲਾ ਕੇ ਦੁਕਾਨਦਾਰ ਤੇ ਹੋਰ ਆਉਣ-ਜਾਣ ਵਾਲੇ ਅੱਗ ਸੇਕ ਰਹੇ ਹਨ, ਉਥੇ ਬਾਂਦਰ ਵੀ ਧੂਣੀਆਂ ਕੋਲ ਆ ਬਹਿੰਦੇ ਹਨ | ਸ਼ਹਿਰ ਵਿੱਚ ਹਜ਼ਾਰਾਂ ਬਾਂਦਰ ਰਹਿੰਦੇ ਹਨ | ਸ਼ਹਿਰ ਵਾਸੀ ਇਹਨਾਂ ਨੂੰ ਕੇਲੇ, ਮਿੱਠੀਆਂ ਰੋਟੀਆਂ, ਛੋਲੇ ਅਤੇ ਹੋਰ ਸਮਾਨ ਆਦਿ ਪਾਉਂਦੇ ਹਨ |





