ਜ਼ੋਹਰਾਨ ਮਮਦਾਨੀ ਨੇ ਮੇਅਰ ਵਜੋਂ ਹਲਫ਼ ਲਿਆ

0
25

ਨਿਊਯਾਰਕ : ਜ਼ੋਹਰਾਨ ਮਮਦਾਨੀ ਮੈਨਹਟਨ ਦੇ ਇੱਕ ਇਤਿਹਾਸਕ ਅਤੇ ਗੈਰ-ਕਾਰਜਸ਼ੀਲ ਸਬਵੇਅ ਸਟੇਸ਼ਨ ‘ਤੇ ਅਹੁਦੇ ਦੀ ਸਹੁੰ ਚੁੱਕ ਕੇ ਨਿਊਯਾਰਕ ਸਿਟੀ ਦੇ ਮੇਅਰ ਬਣ ਗਏ ਹਨ | ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਆਗੂ ਬਣੇ ਹਨ, ਜਿਨ੍ਹਾਂ ਨੇ ਕੁਰਾਨ ‘ਤੇ ਹੱਥ ਰੱਖ ਕੇ ਸਹੁੰ ਚੁੱਕੀ | ਮਮਦਾਨੀ ਨੇ ਕਿਹਾ, ‘ਇਹ ਸੱਚਮੁੱਚ ਜੀਵਨ ਭਰ ਦਾ ਸਨਮਾਨ ਅਤੇ ਸੁਭਾਗ ਹੈ |’ ਸਹੁੰ ਚੁੱਕ ਸਮਾਗਮ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਵੱਲੋਂ ਪੁਰਾਣੇ ਸਿਟੀ ਹਾਲ ਸਟੇਸ਼ਨ ‘ਤੇ ਕਰਵਾਇਆ ਗਿਆ | ਬਾਅਦ ਵਿੱਚ ਉਨ੍ਹਾਂ ਸਿਟੀ ਹਾਲ ਵਿਖੇ ਇੱਕ ਜਨਤਕ ਸਮਾਰੋਹ ਵਿੱਚ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਦੀ ਮੌਜੂਦਗੀ ਵਿੱਚ ਦੁਬਾਰਾ ਸਹੁੰ ਚੁੱਕੀ |