ਈਰਾਨ ਦੀ ਖਸਤਾ ਹਾਲਤ ਵਿਰੁੱਧ ਪ੍ਰਦਰਸ਼ਨ, 7 ਮੌਤਾਂ

0
27

ਦੁਬਈ : ਇਰਾਨ ਦੀ ਖਸਤਾ ਹਾਲ ਆਰਥਿਕਤਾ ਕਾਰਨ ਸ਼ੁਰੂ ਹੋਏ ਪ੍ਰਦਰਸ਼ਨ ਵੀਰਵਾਰ ਨੂੰ ਇਸਲਾਮੀ ਗਣਰਾਜ ਦੇ ਪੇਂਡੂ ਸੂਬਿਆਂ ਤੱਕ ਫੈਲ ਗਏ, ਜਿਸ ਵਿੱਚ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ‘ਚ ਹੋਈਆਂ ਝੜਪਾਂ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ | ਇਹ ਮੌਤਾਂ ਧਰਮਤੰਤਰ ਸਰਕਾਰ ਦੁਆਰਾ ਪ੍ਰਦਰਸ਼ਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਸ਼ੁਰੂਆਤ ਹੋ ਸਕਦੀਆਂ ਹਨ, ਜੋ ਤਹਿਰਾਨ ਵਿੱਚ ਤਾਂ ਕੁਝ ਮੱਠੀਆਂ ਪਈਆਂ ਹਨ, ਪਰ ਹੋਰਨਾਂ ਖੇਤਰਾਂ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਹਨ | ਸਭ ਤੋਂ ਵੱਧ ਹਿੰਸਾ ਲੋਰੇਸਤਾਨ ਸੂਬੇ ਦੇ ਅਜ਼ਨਾ ਸ਼ਹਿਰ ਵਿੱਚ ਦੇਖੀ ਗਈ, ਜਿੱਥੇ ਤਿੰਨ ਲੋਕ ਮਾਰੇ ਗਏ ਹਨ | ਲਾਰਡੇਗਨ ਸ਼ਹਿਰ ਵਿੱਚ ਵੀ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਖ਼ਬਰ ਹੈ, ਜਿੱਥੇ ਪਹਿਲਾਂ ਵੀ 2019 ਵਿੱਚ ਸਿਹਤ ਕੇਂਦਰ ਦੀ ਲਾਪਰਵਾਹੀ ਵਿਰੁੱਧ ਵੱਡੇ ਪ੍ਰਦਰਸ਼ਨ ਹੋਏ ਸਨ | ਇਸ ਤੋਂ ਇਲਾਵਾ ਇਸਫਾਹਾਨ ਦੇ ਫੁਲਾਦਸ਼ਹਿਰ ਵਿੱਚ ਇੱਕ ਵਿਅਕਤੀ ਅਤੇ ਕੁਹਦਾਸ਼ਤ ਵਿੱਚ ਰੈਵੋਲਿਊਸ਼ਨਰੀ ਗਾਰਡ ਦੇ ਇੱਕ 21 ਸਾਲਾ ਬਾਸੀਜ ਮੈਂਬਰ ਦੀ ਮੌਤ ਹੋਈ ਹੈ |