ਚੰਡੀਗੜ੍ਹ : ਚੰਗੇ ਵਿਹਾਰ ਵਾਲੇ ਕੈਦੀਆਂ ਵੱਲੋਂ ਕੁਝ ਸਮਾਂ ਪਤਨੀ ਨਾਲ ਬਿਤਾਉਣ ਦੀ ਸਹੂਲਤ ਮੰਗਲਵਾਰ ਤੋਂ ਕਈ ਜੇਲ੍ਹਾਂ ਵਿਚ ਸ਼ੁਰੂ ਕਰ ਦਿੱਤੀ ਗਈ। ਇਹ ਸੇਵਾ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਹੈ। ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ, ਨਾਭਾ ਦੀ ਨਵੀਂ ਜੇਲ੍ਹ ਤੇ ਬਠਿੰਡਾ ਦੀ ਮਹਿਲਾ ਜੇਲ੍ਹ ਵਿਚ ਇਸ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਸਹੂਲਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਤੇ ਗੈਂਗਸਟਰਾਂ ਨੂੰ ਨਹੀਂ ਦਿੱਤੀ ਜਾਵੇਗੀ। ਚੰਗਾ ਵਿਹਾਰ ਕਰਨ ਵਾਲੇ ਕੈਦੀਆਂ ਲਈ ਇਕ ਕਮਰਾ ਰੱਖਿਆ ਗਿਆ ਹੈ, ਜਿਸ ਵਿਚ ਕੈਦੀ ਆਪਣੀ ਪਤਨੀ ਨਾਲ ਦੋ ਘੰਟੇ ਬਿਤਾ ਸਕਣਗੇ। ਇਸ ਕਮਰੇ ਵਿਚ ਪਖਾਨੇ ਦੀ ਸਹੂਲਤ ਵੀ ਦਿੱਤੀ ਜਾਵੇਗੀ।




