36.9 C
Jalandhar
Friday, March 29, 2024
spot_img

ਪੰਜਾਬ ਨੂੰ 15 ਕਰੋੜ ਡਾਲਰ ਦਾ ਕਰਜ਼ਾ

ਵਾਸ਼ਿੰਗਟਨ : ਵਰਲਡ ਬੈਂਕ ਦੇ ਕਾਰਜਕਾਰੀ ਪ੍ਰਬੰਧਕੀ ਮੰਡਲ ਨੇ ਪੰਜਾਬ ਨੂੰ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਜਨਤਕ ਸੇਵਾਵਾਂ ’ਚ ਸੁਧਾਰ ਕਰਨ ’ਚ ਮਦਦ ਕਰਨ ਲਈ 15 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ ਦੇ ਦਿੱਤੀ ਹੈ। ਵਰਲਡ ਬੈਂਕ ਦੀ ਡਾਇਰੈਕਟਰ ਅਗਸਟੇ ਤਾਨੋ ਨੇ ਕਿਹਾ ਕਿ ਬੈਂਕ ਵੱਲੋਂ ਸਮੇਂ-ਸਮੇਂ ’ਤੇ ਅਜਿਹੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਹ ਯੋਜਨਾ ਦੋ ਪੜਾਵਾਂ ਵਿਚ ਲਾਗੂ ਕੀਤੀ ਜਾਵੇਗੀ। ਪਹਿਲੇ ਪੜਾਅ ਹੇਠ ਸੇਵਾ ਮੁਹੱਈਆ ਕਰਵਾਉਣ ਵਿਚ ਸੁਧਾਰ ਕਰਨ ਲਈ ਨਗਰ ਨਿਗਮਾਂ ਵਿਚ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਇਸ ਤਹਿਤ ਅੰਮਿ੍ਰਤਸਰ ਅਤੇ ਲੁਧਿਆਣਾ ’ਚ ਵੱਡੀ ਗਿਣਤੀ ਲੋਕਾਂ ਨੂੰ ਸਵੱਛ ਪਾਣੀ ਦੀ ਸਪਲਾਈ ਜਾਰੀ ਰੱਖਣ ’ਤੇ ਕੰਮ ਕੀਤਾ ਜਾਵੇਗਾ। ਬੈਂਕ ਅਨੁਸਾਰ ਇਹ ਕਰਜ਼ਾ 15 ਸਾਲਾਂ ਲਈ ਦਿੱਤਾ ਗਿਆ ਹੈ, ਜਿਸ ਵਿਚ 6 ਮਹੀਨਿਆਂ ਦੀ ਛੋਟ ਵੀ ਦਿੱਤੀ ਗਈ ਹੈ।

Related Articles

LEAVE A REPLY

Please enter your comment!
Please enter your name here

Latest Articles