ਕੇਂਦਰੀ ਮੰਤਰੀ ਦੀਆਂ ਗ਼ੈਰਕਾਨੂੰਨੀ ਉਸਾਰੀਆਂ ਢਾਹੁਣ ਦੇ ਹੁਕਮ

0
298

ਮੁੰਬਈ : ਬੰਬੇ ਹਾਈ ਕੋਰਟ ਨੇ ਬੀ ਐੱਮ ਸੀ ਨੂੰ ਕੇਂਦਰੀ ਮੰਤਰੀ ਨਰਾਇਣ ਰਾਣੇ ਦੇ ਮੁੰਬਈ ਵਿਚਲੇ ਬੰਗਲੇ ਦੀਆਂ ਗੈਰਕਾਨੂੰਨੀ ਉਸਾਰੀਆਂ ਦੋ ਹਫਤਿਆਂ ਵਿਚ ਢਾਹੁਣ ਦੇ ਹੁਕਮ ਦਿੱਤੇ ਹਨ। ਜਸਟਿਸ ਆਰ ਡੀ ਧਾਨੁਕਾ ਤੇ ਜਸਟਿਸ ਕਮਲ ਖਤਾ ਦੀ ਬੈਂਚ ਨੇ ਕਿਹਾ ਕਿ ਬੀ ਐੱਮ ਸੀ ਨੂੰ ਰਾਣੇ ਪਰਵਾਰ ਵਲੋਂ ਚਲਾਈ ਜਾਂਦੀ ਕੰਪਨੀ ਵੱਲੋਂ ਦਾਖਲ ਦੂਜੀ ਅਰਜ਼ੀ ’ਤੇ ਵਿਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅਜਿਹਾ ਕਰਨ ਨਾਲ ਗੈਰਕਾਨੂੰਨੀ ਉਸਾਰੀਆਂ ਕਰਨ ਦਾ ਰੁਝਾਨ ਵਧੇਗਾ।

LEAVE A REPLY

Please enter your comment!
Please enter your name here