ਧਾਮੀ ਨੂੰ ਗੁਰੂ ਸਾਹਿਬ ਦਾ ਸਿਪਾਹੀ ਹੋਣਾ ਚਾਹੀਦੈ : ਬਲਤੇਜ ਪੰਨੂ

0
15

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਐਤਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾ ‘ਤੇ ਇਨਸਾਫ਼, ਸੱਚ ਅਤੇ ਗੁਰੂ ਸਾਹਿਬ ਦੇ ਨਾਲ ਖੜ੍ਹਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਵਜੋਂ ਕੰਮ ਕਰਨ ਦਾ ਦੋਸ਼ ਲਾਇਆ¢
ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦਾ ਜਵਾਬ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ ਸੀ ਕਿ ਉਹ ਮੀਡੀਆ ਰਾਹੀਂ ਆਪਣਾ ਪੱਖ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਹਨ¢ ਪੰਨੂ ਨੇ ਟਿੱਪਣੀ ਕੀਤੀ ਕਿ ਧਾਮੀ ਦੀ ਪ੍ਰੈੱਸ ਕਾਨਫਰੰਸ ਦਾ ਸੱਦਾ ਇੱਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਾਰੀ ਕੀਤਾ ਗਿਆ ਸੀ¢ ਧਾਮੀ ਸਾਹਿਬ ਅਕਸਰ ਕਹਿੰਦੇ ਹਨ ਕਿ ਉਨ੍ਹਾ ‘ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਹੋਣ ਦੇ ਦੋਸ਼ ਲੱਗਦੇ ਹਨ¢ ਕੱਲ੍ਹ ਉਨ੍ਹਾ ਖੁਦ ਇਹ ਮੰਨ ਲਿਆ ਕਿ ਉਨ੍ਹਾ ਨੂੰ ਅਕਾਲੀ ਦਲ ਦਾ ਸਿਪਾਹੀ ਹੋਣ ‘ਤੇ ਮਾਣ ਹੈ¢ ਚੰਗਾ ਹੁੰਦਾ ਜੇ ਉਹ ਗੁਰੂ ਸਾਹਿਬ ਦੇ ਸਿਪਾਹੀ ਹੁੰਦੇ¢
ਧਾਮੀ ਦੇ ਇਸ ਦਾਅਵੇ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿ ਸ਼੍ਰੋਮਣੀ ਕਮੇਟੀ ਐੱਫ ਆਈ ਆਰ ਨੂੰ ਸਵੀਕਾਰ ਨਹੀਂ ਕਰਦੀ ਅਤੇ ਉਸ ਨੂੰ ਪੁਲਸ ਦੀ ਲੋੜ ਨਹੀਂ, ਪੰਨੂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ¢ ਉਨ੍ਹਾ ਸਵਾਲ ਕੀਤਾ, ‘ਸ਼੍ਰੋਮਣੀ ਕਮੇਟੀ ਖੁਦ ਇੱਕ ਐਕਟ ਦੇ ਤਹਿਤ ਬਣੀ ਹੈ, ਜੋ ਕਿ ਇੱਕ ਕਾਨੂੰਨ ਹੈ¢ ਜਦੋਂ ਵੀ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਵਿੱਚ ਆਪਣਾ ਜਨਰਲ ਹਾਊਸ ਬੁਲਾਉਂਦੀ ਹੈ, ਤਾਂ ਉਹ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਂਦੀ ਹੈ¢ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਐੱਫ ਆਈ ਆਰ ਜਾਂ ਪੁਲਸ ਵਿੱਚ ਵਿਸ਼ਵਾਸ ਨਹੀਂ ਕਰਦੇ? ‘
ਉਨ੍ਹਾ ਕਿਹਾ ਕਿ ਅਸਲ ਸਵਾਲ, ਜਿਸ ਤੋਂ ਹਰਜਿੰਦਰ ਸਿੰਘ ਧਾਮੀ ਬਚ ਰਹੇ ਹਨ, ਉਹ ਸਧਾਰਨ ਤੇ ਅਟੱਲ ਹੈ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪ ਕਿੱਥੇ ਹਨ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਅੱਜ ਤੱਕ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ¢
ਪੰਨੂ ਨੇ ਧਾਮੀ ਨੂੰ ਸਿੱਧੀ ਚੁਣÏਤੀ ਦਿੱਤੀ ਅਤੇ ਕਿਹਾ ਕਿ ਕਿ ਜਦੋਂ ਤੁਸੀਂ ਆਪਣੀ ਅਗਲੀ ਪ੍ਰੈੱਸ ਕਾਨਫਰੰਸ ਕਰੋਗੇ, ਤਾਂ ਇੱਕ ਸਵਾਲ ਦਾ ਇਮਾਨਦਾਰੀ ਨਾਲ ਜਵਾਬ ਦਿਓ¢ ਉਨ੍ਹਾ ਪੁੱਛਿਆ ਕਿ ਤੁਹਾਡੇ ਕੋਲ ਇੱਕ ਡਾਇਰੀ ਹੈ, ਜਿਸ ਵਿੱਚ ਬੇਅਦਬੀ ਦੇ ਮਾਮਲਿਆਂ ਅਤੇ 328 ਲਾਪਤਾ ਸਰੂਪਾਂ ਦੇ ਵੇਰਵੇ ਦਰਜ ਹਨ¢ ਤੁਸੀਂ ਉਹ ਡਾਇਰੀ ਕਿਉਂ ਛੁਪਾਈ ਹੈ? ਕੀ ਤੁਹਾਡੀ ਪ੍ਰਧਾਨਗੀ ਉਸ ਡਾਇਰੀ ‘ਤੇ ਨਿਰਭਰ ਹੈ?
ਉਹਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਦਰਜ ਕੀਤੀਆਂ ਗਈਆਂ ਸਾਰੀਆਂ ਐੱਫ ਆਈ ਆਰਜ਼ ਦੇ ਵੇਰਵੇ ਵੀ ਜਨਤਕ ਕਰਨਗੇ¢ ਉਨ੍ਹਾ ਜ਼ੋਰ ਦੇ ਕੇ ਕਿਹਾ—ਇਨਸਾਫ਼ ਅਤੇ ਸੱਚ ਦੇ ਨਾਲ ਖੜ੍ਹੋ¢ ਗੁਰੂ ਸਾਹਿਬ ਦੇ ਸਿਪਾਹੀ ਬਣੋ, ਬਾਦਲ ਪਰਵਾਰ ਦੇ ਨਹੀਂ¢