ਪੁਣੇ : ਉੱਘੇ ਪਰਿਆਵਰਣਵਾਦੀ ਤੇ ਪੱਛਮੀ ਘਾਟ ਨੂੰ ਬਚਾਉਣ ਲਈ ਆਪਣੀ ਦੂਰਦਰਸ਼ੀ ਸੋਚ ਲਈ ਜਾਣੇ ਜਾਂਦੇ ਮਾਧਵ ਗਾਡਗਿਲ (83) ਦਾ ਬੁੱਧਵਾਰ ਰਾਤ ਦੇਹਾਂਤ ਹੋ ਗਿਆ | ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਪਰਿਆਵਰਣ ਅੰਦੋਲਨ ਨੂੰ ਸ਼ਕਲ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਾਡਗਿਲ ਨੇ ਵਰਿ੍ਹਆਂ ਪਹਿਲਾਂ ਪੱਛਮੀ ਘਾਟ ਦੇ ਬੁਨਿਆਦੀ ਢਾਂਚੇ ਤੇ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਖਬਰਦਾਰ ਕੀਤਾ ਸੀ ਕਿ ਇਸ ਨਾਲ ਗੰਭੀਰ ਕੁਦਰਤੀ ਆਫਤਾਵਾਂ ਪੈਦਾ ਹੋਣਗੀਆਂ | ਉਨ੍ਹਾ ਦੀ ਪ੍ਰਧਾਨਗੀ ਵਿੱਚ ਬਣੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਾ ਮੰਨਣ ਦਾ ਨਤੀਜਾ ਮਾੜਾ ਨਿਕਲਿਆ | ਪਰਿਆਵਰਣ ਤੇ ਸਮਾਜ ਨੂੰ ਜੋੜਨ ਵਾਲੇ ਵਿਗਿਆਨੀ ਗਾਡਗਿਲ ਨੂੰ 2024 ਵਿੱਚ ਸੰਯੁਕਤ ਰਾਸ਼ਟਰ ਪਰਿਆਵਰਣ ਪੋ੍ਰਗਰਾਮ ਨੇ ‘ਚੈਂਪੀਅਨ ਆਫ ਦੀ ਅਰਥ’ ਸਨਮਾਨ ਨਾਲ ਨਿਵਾਜਿਆ ਸੀ | ਗਾਡਗਿਲ ਨੇ 2021 ਵਿੱਚ ਕਿਹਾ ਸੀ ਕਿ ਪੱਛਮੀ ਘਾਟ ਤੇ ਹਿਮਾਲਿਆ ਵਿੱਚ ਵਾਰ-ਵਾਰ ਆਉਣ ਵਾਲੀਆਂ ਆਫਤਾਂ ਅਸਾਧਾਰਨ ਨਹੀਂ ਹਨ | ਦਰੱਖਤਾਂ ਦੀ ਕਟਾਈ ਤੇ ਪਹਾੜੀ ਢਲਾਣਾਂ ਨਾਲ ਛੇੜਛਾੜ ਕਾਰਨ ਅਜਿਹੀਆਂ ਘਟਨਾਵਾਂ ਵਧੀਆਂ ਹਨ |





