ਪਤੀ-ਪਤਨੀ ਤੇ ਦੋ ਬੱਚੇ ਮਰੇ ਮਿਲੇ

0
13

ਫਿਰੋਜ਼ਪੁਰ : ਸ਼ਹਿਰ ਦੇ ਹਰਮਨ ਨਗਰ ਇਲਾਕੇ ਵਿੱਚ ਬੁੱਧਵਾਰ ਰਾਤ ਮਸ਼ਹੂਰ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ ਮਾਹੀ ਨੇ ਕਥਿਤ ਤੌਰ ‘ਤੇ ਪਤਨੀ ਮਨਵੀਰ ਕੌਰ ਅਤੇ ਦੋ ਮਾਸੂਮ ਬੱਚਿਆਂ (ਉਮਰ ਕਰੀਬ 6 ਅਤੇ 10 ਸਾਲ) ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ |
ਉਪਰਲੀ ਮੰਜ਼ਿਲ ‘ਤੇ ਰਹਿ ਰਹੇ ਕਿਰਾਏਦਾਰਾਂ ਦੇ ਮੁਤਾਬਕ ਕਾਫੀ ਸਮੇਂ ਤੱਕ ਜਦੋਂ ਮਕਾਨ ਮਾਲਕ ਅਮਨਦੀਪ ਸਿੰਘ ਅਤੇ ਉਸਦਾ ਪਰਵਾਰ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਵੱਲੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸ਼ੱਕ ਹੋਣ ‘ਤੇ ਆਸ-ਪਾਸ ਦੇ ਮੁਹੱਲਾ ਨਿਵਾਸੀਆਂ ਨੂੰ ਸੂਚਤ ਕੀਤਾ ਗਿਆ | ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਘਰ ਅੰਦਰ ਦਾਖਲ ਹੋਣ ‘ਤੇ ਚਾਰਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ | ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |