ਮਮਤਾ ਈ ਡੀ ਨਾਲੋਂ ਚਲਾਕ ਨਿਕਲੀ

0
13

ਕੋਲਕਾਤਾ : ਈ ਡੀ ਨੇ ਵੀਰਵਾਰ ਮਨੀ ਲਾਂਡਰਿੰਗ ਕੇਸ ਵਿੱਚ ਰਾਜਸੀ ਸਲਾਹਕਾਰ ਫਰਮ ਆਈ-ਪੈਕ ਦੇ ਦਫਤਰ ਤੇੇ ਇਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਘਰ ਛਾਪਾ ਮਾਰਿਆ | ਪ੍ਰਤੀਕ ਮਮਤਾ ਬੈਨਰਜੀ ਦੀ ਪਾਰਟੀ ਟੀ ਐੱਮ ਸੀ ਦੇ ਆਈ ਟੀ ਸੈੱਲ ਦੇ ਮੁਖੀ ਵੀ ਹਨ | ਈ ਡੀ ਨੇ ਪੱਛਮੀ ਬੰਗਾਲ ਵਿੱਚ ਕੋਲਕਾਤਾ ਸਣੇ ਛੇ ਤੇ ਦਿੱਲੀ ਵਿੱਚ ਚਾਰ ਥਾਵਾਂ ‘ਤੇ ਛਾਪਾ ਮਾਰਿਆ | ਇਸ ਦੌਰਾਨ ਕੋਲਕਾਤਾ ਵਿੱਚ ਮਮਤਾ ਬੈਨਰਜੀ ਵੀ ਪੁੱਜ ਗਏ ਤੇ ਉਹ ਕਾਫੀ ਦੇਰ ਉਥੇ ਰੁਕੇ ਰਹੇ | ਜਦੋਂ ਉਹ ਬਾਹਰ ਆਏ ਤਾਂ ਉਨ੍ਹਾ ਦੇ ਹੱਥ ਵਿਚ ਫਾਈਲ ਸੀ | ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾ ਦੇ ਦਫਤਰ ਵਿਚੋਂ ਫਾਈਲਾਂ ਚੁਕਵਾ ਰਹੇ ਹਨ | ਦੂਜੇ ਪਾਸੇ ਈ ਡੀ ਨੇ ਦੋਸ਼ ਲਾਇਆ ਕਿ ਛਾਪੇ ਦੌਰਾਨ ਮਮਤਾ ਬੈਨਰਜੀ ਅਹਿਮ ਦਸਤਾਵੇਜ਼ ਨਾਲ ਲੈ ਗਏ ਹਨ | ਇਸ ਤੋਂ ਬਾਅਦ ਈ ਡੀ ਨੇ ਇਸ ਮਾਮਲੇ ਵਿਚ ਕਲਕੱਤਾ ਹਾਈ ਕੋਰਟ ਦਾ ਰੁਖ਼ ਕੀਤਾ ਹੈ, ਜਿੱਥੇ ਇਸ ਮਾਮਲੇ ਦੀ ਭਲਕੇ ਸੁਣਵਾਈ ਹੋਣ ਦੀ ਸੰਭਾਵਨਾ ਹੈ | ਮਮਤਾ ਬੈਨਰਜੀ ਵਲੋਂ ਵੀ ਇਨ੍ਹਾਂ ਛਾਪਿਆਂ ਖਿਲਾਫ ਈ ਡੀ ਦੀ ਫੋਰੈਂਸਿਕ ਟੀਮ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਹੈ | ਈ ਡੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਪੂਰੇ ਸਬੂਤ ਸਨ ਜਿਸ ਆਧਾਰ ‘ਤੇ ਛਾਪੇ ਮਾਰੇ ਗਏ ਹਨ | ਦੂਜੇ ਪਾਸੇ ਟੀ ਐੱਮ ਸੀ ਨੇ ਇਨ੍ਹਾਂ ਛਾਪਿਆਂ ਨੂੰ ਰਾਜਨੀਤੀ ਤੋਂ ਪ੍ਰੇਰਤ ਦੱਸਿਆ ਹੈ | ਪ੍ਰਤੀਕ ਜੈਨ ਟੀ ਐੱਮ ਸੀ ਦੇ ਆਈ ਟੀ ਸੈੱਲ ਦੇ ਮੁਖੀ ਵੀ ਹਨ |