ਗੱਡੀਆਂ ਚੁੱਕਣ ਦੇ ਦੋਸ਼ ‘ਚ ਫੜੇ

0
12

ਵੈਨਕੂਵਰ : ਉਂਟਾਰੀਓ ਦੀ ਪੀਲ ਪੁਲਸ ਨੇ ਬਰੈਂਪਟਨ ਦੇ ਇੱਕ ਘਰ ‘ਤੇ ਛਾਪਾ ਮਾਰ ਕੇ ਤਿੰਨ ਚੋਰੀ ਕੀਤੇ ਟਰੱਕ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਜਾਲ੍ਹੀ ਨੰਬਰਾਂ ਪਲੇਟਾਂ ਲਾਈਆਂ ਹੋਈਆਂ ਸਨ | ਪੁਲਸ ਨੇ ਉਸ ਘਰ ਵਿੱਚੋਂ ਅੰਮਿ੍ਤਪਾਲ ਖਟੜਾ (28), ਗੁਰਤਾਸ ਭੁੱਲਰ (33) ਤੇ ਮਨਦੀਪ ਕੌਰ (32) ਨੂੰ ਗਿ੍ਫਤਾਰ ਕਰ ਲਿਆ |
ਪੁਲਸ ਦੋ ਜਣਿਆਂ ਨੂੰ ਅਗਲੇ ਦਿਨਾਂ ਵਿੱਚ ਅਦਾਲਤ ‘ਚ ਪੇਸ਼ ਕਰੇਗੀ, ਜਦਕਿ ਨੂੰ ਪੁੱਛਗਿੱਛ ਤੋਂ ਬਾਅਦ ਕੁਝ ਸ਼ਰਤਾਂ ਤਹਿਤ ਜ਼ਮਾਨਤ ‘ਤੇ ਘਰ ਭੇਜ ਦਿੱਤਾ ਗਿਆ ਹੈ | ਪੁਲਸ ਨੇ ਦੱਸਿਆ ਕਿ ਫੜਿਆ ਗਿਆ ਗਰੋਹ ਉਸ ਦੀ ਨਜ਼ਰ ਹੇਠ ਸੀ | ਇਹ ਲੋਕ ਮਹਿੰਗੇ ਵਾਹਨ ਚੋਰੀ ਕਰਕੇ ਉਨ੍ਹਾਂ ‘ਤੇ ਜਾਲ੍ਹੀ ਨੰਬਰ ਪਲੇਟਾਂ ਲਗਾ ਕੇ ਵੇਚਦੇ ਸਨ |