ਮੁਸਲਿਮ ਬ੍ਰਦਰਹੁੱਡ ਖਿਲਾਫ ਅਮਰੀਕਾ ਦੀ ਵੱਡੀ ਕਾਰਵਾਈ

0
10

ਵਾਸ਼ਿੰਗਟਨ : ਅਮਰੀਕਾ ਨੇ ਮੰਗਲਵਾਰ ਮੁਸਲਿਮ ਬ੍ਰਦਰਹੁੱਡ ਦੀਆਂ ਮਿਸਰ, ਲੇਬਨਾਨ ਅਤੇ ਜਾਰਡਨ ਸ਼ਾਖਾਵਾਂ ਨੂੰ ਅੱਤਵਾਦੀ ਸੰਗਠਨ ਕਰਾਰ ਦੇ ਦਿੱਤਾ। ਇਹ ਕਦਮ ਅਰਬ ਸਹਿਯੋਗੀਆਂ ਅਤੇ ਅਮਰੀਕੀ ਕੰਜ਼ਰਵੇਟਿਵਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਤੋਂ ਬਾਅਦ ਚੁੱਕਿਆ ਗਿਆ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ ਇਹ ਕਦਮ ਮੁਸਲਿਮ ਬ੍ਰਦਰਹੁੱਡ ਵੱਲੋਂ ਫੈਲਾਈ ਜਾਂਦੀ ਹਿੰਸਾ ਅਤੇ ਅਸਥਿਰਤਾ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਇਸ ਸੰਗਠਨ ਦਾ ਅੱਤਵਾਦ ਫੈਲਾਉਣ ਦਾ ਪੁਰਾਣਾ ਰਿਕਾਰਡ ਹੈ ਅਤੇ ਅਮਰੀਕਾ ਹੁਣ ਇਸ ਨੂੰ ਵਿੱਤੀ ਸਿਸਟਮ ਤੋਂ ਪੂਰੀ ਤਰ੍ਹਾਂ ਕੱਟਣ ਲਈ ਸਖਤੀ ਨਾਲ ਕੰਮ ਕਰ ਰਿਹਾ ਹੈ। ਅਮਰੀਕਾ ਵਿੱਚ ਮੌਜੂਦ ਮੁਸਲਿਮ ਬ੍ਰਦਰਹੁੱਡ ਦੀ ਕਿਸੇ ਵੀ ਚੱਲ-ਅਚੱਲ ਜਾਇਦਾਦ ਨੂੰ ਬਲਾਕ ਕਰ ਦਿੱਤਾ ਜਾਵੇਗਾ। ਸੰਗਠਨ ਦੇ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਜਾਂ ਲੈਣ-ਦੇਣ ਅਪਰਾਧ ਮੰਨਿਆ ਜਾਵੇਗਾ। ਇਸ ਦੇ ਮੈਂਬਰਾਂ ਨੂੰ ਅਮਰੀਕਾ ਆਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਮੁਸਲਿਮ ਬ੍ਰਦਰਹੁੱਡ ਨੇ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਹਿੰਸਾ ਦੇ ਵਿਰੁੱਧ ਹਨ ਅਤੇ ਇਹ ਫੈਸਲਾ ਯੂ ਏ ਈ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਦਬਾਅ ਹੇਠ ਲਿਆ ਗਿਆ ਹੈ।