1928 ਵਿੱਚ ਮਿਸਰ ‘ਚ ਸਥਾਪਤ ਇਹ ਅੰਦੋਲਨ ਕਦੇ ਪੂਰੀ ਮੁਸਲਿਮ ਦੁਨੀਆ ਵਿੱਚ ਫੈਲਿਆ ਹੋਇਆ ਸੀ। 2012 ਵਿੱਚ ਮਿਸਰ ਦੇ ਲੋਕਤੰਤਰੀ ਚੋਣਾਂ ਵਿੱਚ ਮੁਹੰਮਦ ਮੋਰਸੀ ਰਾਸ਼ਟਰਪਤੀ ਚੁਣੇ ਗਏ ਸਨ, ਜੋ ਇਸੇ ਸੰਗਠਨ ਨਾਲ ਜੁੜੇ ਹੋਏ ਸਨ। 2013 ਵਿੱਚ ਫੌਜ ਮੁਖੀ ਅਬਦੇਲ ਫਤਾਹ ਅਲ-ਸੀਸੀ ਨੇ ਮੋਰਸੀ ਨੂੰ ਸੱਤਾ ਤੋਂ ਹਟਾ ਦਿੱਤਾ, ਜਿਸ ਤੋਂ ਬਾਅਦ ਮਿਸਰ ਵਿੱਚ ਇਸ ਸੰਗਠਨ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਹੋਈ। ਮਿਸਰ ਵਿੱਚ ਦਬਾਅ ਤੋਂ ਬਾਅਦ ਇਸ ਦੇ ਮੈਂਬਰਾਂ ਨੇ ਤੁਰਕੀ ਵਰਗੇ ਦੇਸ਼ਾਂ ਵਿੱਚ ਆਪਣਾ ਨੈੱਟਵਰਕ ਬਣਾਇਆ, ਜਿੱਥੇ ਰਾਸ਼ਟਰਪਤੀ ਅਰਦੋਗਨ ਨਾਲ ਉਨ੍ਹਾਂ ਦੀ ਵਿਚਾਰਧਾਰਕ ਨੇੜਤਾ ਹੈ।




