ਕਾਮਰੇਡ ਸਵਰਨ ਸਿੰਘ ਨਹੀਂ ਰਹੇ

0
8

ਸ਼ਾਹਕੋਟ (ਗਿਆਨ ਸੈਦਪੁਰੀ) ਭਾਰਤੀ ਕਮਿਊਨਿਸਟ ਪਾਰਟੀ ਦੀ ਬਰਾਂਚ ਕਾਕੜਾ ਦੇ ਸਕੱਤਰ ਕਾਮਰੇਡ ਸਵਰਨ ਸਿੰਘ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਮੰਗਲਵਾਰ ਸਦੀਵੀ ਵਿਛੋੜਾ ਦੇ ਗਏ। ਬੁੱਧਵਾਰ ਪਿੰਡ ਕਾਕੜਾ ਦੇ ਸ਼ਮਸ਼ਾਨਘਾਟ ਵਿੱਚ ਉਹਨਾ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੀ ਪੀ ਆਈ ਦੀ ਤਹਿਸੀਲ ਕਮੇਟੀ ਵੱਲੋਂ ਉਹਨਾ ਦੀ ਮ੍ਰਿਤਕ ਦੇਹ ‘ਤੇ ਲਾਲ ਝੰਡਾ ਪਾ ਕੇ ਉਹਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਦੀ ਪਤਨੀ ਦਲਜੀਤ ਕੌਰ, ਬੇਟਾ ਤਨਵੀਰ ਸਿੰਘ, ਬੇਟੀ ਪ੍ਰੀਤੀ ਰੇਖਾ, ਸੁਨੀਲ ਕੁਮਾਰ, ਸਿਕੰਦਰ ਸੰਧੂ, ਹਰਦੇਵ ਸਿੰਘ, ਰੀਨਾ ਰਾਣੀ, ਬਲਜੀਤ ਸਿੰਘ ਬਿੱਟੂ, ਹਰਜਿੰਦਰ ਕੌਰ, ਸਾਬਕਾ ਸਰਪੰਚ ਨਾਜਰ ਸਿੰਘ ਨਾਜੀ ਆਦਿ ਮੌਜੂਦ ਸਨ। ਪਰਵਾਰਕ ਸੂਤਰਾਂ ਅਨੁਸਾਰ ਕਾਮਰੇਡ ਸਵਰਨ ਸਿੰਘ ਨਮਿਤ ਅੰਤਮ ਅਰਦਾਸ 22 ਜਨਵਰੀ ਨੂੰ ਹੋਵੇਗੀ।