ਕੈਨੇਡਾ ‘ਚ ਪੰਜਾਬੀ ਕਾਰੋਬਾਰੀ ਦੀ ਹੱਤਿਆ

0
6

ਟੋਰਾਂਟੋ : ਸਰੀ ‘ਚ ਪੰਜਾਬੀ ਕਾਰੋਬਾਰੀ ਬਿੰਦਰ ਸਿੰਘ ਗਰਚਾ ਦੀ 13 ਜਨਵਰੀ ਨੂੰ ਉਸ ਦੇ ਫਾਰਮ ਹਾਊਸ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰੀ ਪੁਲਸ ਸੇਵਾ ਮੁਤਾਬਕ ਦੁਪਹਿਰ 12:05 ਵਜੇ ਸੜਕ ਕਿਨਾਰੇ ਇੱਕ ਜ਼ਖਮੀ ਵਿਅਕਤੀ ਦੇ ਪਏ ਹੋਣ ਦੀ ਰਿਪੋਰਟ ਮਿਲੀ। ਸਰੀ ਫਾਇਰ ਸਰਵਿਸ ਅਤੇ ਬੀ ਸੀ ਐਮਰਜੈਂਸੀ ਸਿਹਤ ਸੇਵਾਵਾਂ ਨੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚਾਅ ਨਹੀਂ ਸਕੀਆਂ। ਘਟਨਾ ਕੇਨਸਿੰਗਟਨ ਪ੍ਰੇਰੀ ਖੇਤਰ ਵਿੱਚ ਵਾਪਰੀ, ਜੋ ਕਿ 176ਵੀਂ ਸਟਰੀਟ ਅਤੇ 35ਵੀਂ ਐਵੇਨਿਊ ‘ਤੇ ਸਥਿਤ ਹੈ। ਇਹ ਮੁੱਖ ਤੌਰ ‘ਤੇ ਖੇਤੀਬਾੜੀ ਖੇਤਰ ਹੈ। ਹਾਲਾਂਕਿ, ਪੁਲਸ ਨੇ ਮ੍ਰਿਤਕ ਦੀ ਪਛਾਣ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤੀ ਹੈ, ਪਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮਾਰੇ ਗਏ ਕਾਰੋਬਾਰੀ ਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ ਵਜੋਂ ਹੋਈ ਹੈ। ਹਮਲਾਵਰਾਂ ਨੇ ਉਸ ਨੂੰ ਫਾਰਮ ਦੇ ਗੇਟ ਨੇੜੇ ਨਿਸ਼ਾਨਾ ਬਣਾਇਆ। ਕਤਲ ਤੋਂ ਥੋੜ੍ਹੀ ਦੇਰ ਬਾਅਦ ਪੁਲਸ ਨੂੰ 189ਵੀਂ ਸਟਰੀਟ ਅਤੇ 40ਵੀਂ ਐਵੇਨਿਊ ਦੇ ਨੇੜੇ ਇੱਕ ਸੜੀ ਹੋਈ ਕਾਰ ਮਿਲੀ। ਗਰਚਾ ਕਈ ਕਾਰੋਬਾਰਾਂ ਵਿੱਚ ਸ਼ਾਮਲ ਸੀ, ਜਿਸ ਵਿੱਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ, ਲਿਮੋਜ਼ਿਨ ਸੇਵਾ ਅਤੇ ਐਮਪ੍ਰੈਸ ਬੈਂਕੁਇਟ ਹਾਲ ਸ਼ਾਮਲ ਸਨ। ਉਹ ਨਵਾਂਸ਼ਹਿਰ ਜ਼ਿਲ੍ਹੇ ਦੇ ਮੱਲ੍ਹਾ ਬੇਦੀਆਂ ਪਿੰਡ ਦਾ ਸੀ। ਉਹ ਪਿੱਛੇ ਪਤਨੀ, ਦੋ ਧੀਆਂ, ਇੱਕ ਪੁੱਤਰ ਅਤੇ ਮਾਤਾ-ਪਿਤਾ ਛੱਡ ਗਿਆ ਹੈ।