ਬੇਂਗਲੁਰੂ : ਕਰਨਾਟਕ ਦੀ ਹੇਨੂਰ ਟਰੈਫਿਕ ਪੁਲਸ ਨੇ ਕਾਰ ਦਾ ਸਾਈਲੈਂਸਰ ਗੈਰਕਾਨੂੰਨੀ ਢੰਗ ਨਾਲ ਮੋਡੀਫਾਈ ਕਰਨ ਵਾਲੇ ਵਿਦਿਆਰਥੀ ਨੂੰ ਇੱਕ ਲੱਖ 11 ਹਜ਼ਾਰ 500 ਰੁਪਏ ਦਾ ਜੁਰਮਾਨਾ ਲਾਇਆ ਹੈ। ਕਾਰ ਦੀ ਕੀਮਤ ਸਿਰਫ 70 ਹਜ਼ਾਰ ਹੈ। ਮੂਲ ਰੂਪ ਵਿੱਚ ਕੇਰਲਾ ਦਾ ਵਿਦਿਆਰਥੀ ਦੋ ਜਨਵਰੀ ਨੂੰ ਭਾਰਤੀਆ ਸਿਟੀ ਨੇੜੇ ਹੇਨੂਰ ਰੋਡ ‘ਤੇ ਚੰਗਿਆੜੇ ਕੱਢਦਾ ਜਾ ਰਿਹਾ ਸੀ।
ਇਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰੈਫਿਕ ਪੁਲਸ ਐਕਸ਼ਨ ਵਿੱਚ ਆਈ। ਟਰੈਫਿਕ ਪੁਲਸ ਨੇ ਕੇਸ ਦਰਜ ਕਰਨ ਦੀ ਥਾਂ ਮਾਮਲਾ ਰਿਜਨਲ ਟਰਾਂਸਪੋਰਟ ਆਫਿਸ (ਆਰ ਟੀ ਓ) ਨੂੰ ਸੌਂਪ ਦਿੱਤਾ। ਸਿਆਸਤਦਾਨਾਂ ਨੇ ਪੁਲਸ ‘ਤੇ ਕਾਫੀ ਦਬਾਅ ਪਾਇਆ ਕਿ ਮਾਮੂਲੀ ਜੁਰਮਾਨਾ ਲਾ ਕੇ ਕਾਰ ਛੱਡ ਦੇਵੇ, ਪਰ ਆਰ ਟੀ ਓ ਅਧਿਕਾਰੀਆਂ ਨੇ ਹੋਰਨਾਂ ਨੂੰ ਸਬਕ ਸਿਖਾਉਣ ਲਈ ਇੱਕ ਲੱਖ 11 ਹਜ਼ਾਰ 500 ਰੁਪਏ ਦਾ ਜੁਰਮਾਨਾ ਠੋਕ ਦਿੱਤਾ। ਵਿਦਿਆਰਥੀ ਨੇ ਬੁੱਧਵਾਰ ਜੁਰਮਾਨਾ ਭਰ ਕੇ ਕਾਰ ਛੁਡਵਾਈ।



