ਇੱਕੋ-ਇਕ ਖਾਹਿਸ਼ ਆਪੋਜ਼ੀਸ਼ਨ ਨੂੰ ਇਕਜੁੱਟ ਕਰਨਾ : ਨਿਤੀਸ਼

0
280

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਯੂ ਪੀ ਦੇ ਫੂਲਪੁਰ ਹਲਕੇ ਤੋਂ ਲੋਕ ਸਭਾ ਚੋਣ ਲੜਨ ਦੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾ ਦੀ ਇੱਕੋ ਖਾਹਿਸ਼ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨਾ ਹੈ। ਉਨ੍ਹਾ ਇਹ ਵੀ ਕਿਹਾ ਕਿ ਉਨ੍ਹਾ ਦੀਆਂ ਕੋਸ਼ਿਸ਼ਾਂ ਦਾ ਫਾਇਦਾ ਨੌਜਵਾਨ ਪੀੜ੍ਹੀ ਦੇ ਲੋਕਾਂ, ਜਿਵੇਂ ਕਿ (ਉਪ ਮੁੱਖ ਮੰਤਰੀ) ਤੇਜੱਸਵੀ ਯਾਦਵ ਵਰਗੇ ਲੋਕਾਂ ਨੂੰ ਹੋਵੇਗਾ। ਲੋਕ ਸਭਾ ਚੋਣਾਂ ਲੜਨ ਦੀ ਯੋਜਨਾ ਸੰਬੰਧੀ ਸਵਾਲ ਦੇ ਜਵਾਬ ’ਚ ਨਿਤੀਸ਼ ਕੁਮਾਰ ਨੇ ਕਿਹਾ-ਇਹ ਸਿਰਫ ਅਟਕਲਾਂ ਹਨ ਅਤੇ ਅਜਿਹੀਆਂ ਗੱਲਾਂ ਦਾ ਕੋਈ ਆਧਾਰ ਨਹੀਂ ਹੈ। ਮੈਨੂੰ ਅਜਿਹੀਆਂ ਖਬਰਾਂ ਦੇ ਸਰੋਤ ਦਾ ਪਤਾ ਨਹੀਂ। ਮੈਂ ਸਿਰਫ 2024 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦਾ ਇੱਛੁਕ ਹਾਂ। ਮੈਂ ਆਪਣੇ ਲਈ ਕੁਝ ਨਹੀਂ ਚਾਹੁੰਦਾ। ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਇਹ ਨੌਜਵਾਨ ਪੀੜ੍ਹੀ… ਤੇਜੱਸਵੀ ਯਾਦਵ ਵਰਗੇ ਲੋਕਾਂ ਲਈ ਹੈ।

LEAVE A REPLY

Please enter your comment!
Please enter your name here