ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ‘ਤੇ ਸੜਕ ‘ਤੇ ਧਰਨਾ, ਲੱਗਾ ਜਾਮ

0
27

ਭੋਗਪੁਰ : ਭੋਗਪੁਰ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ‘ਤੇ ਮ੍ਰਿਤਕ ਨੌਜਵਾਨਾਂ ਦੇ ਪਰਵਾਰਕ ਮੈਂਬਰਾਂ ਵੱਲੋਂ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਭੋਗਪੁਰ ਸਾਹਮਣੇ ਜਲੰਧਰ-ਪਠਾਨਕੋਟ ਰੋਡ ਉਪਰ ਜਾਮ ਲਗਾ ਦਿੱਤਾ ਗਿਆ। ਆਰੀਅਨ (17) ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਗੇਹਲੜਾਂ ਥਾਣਾ ਭੋਗਪੁਰ ਅਤੇ ਅਰਸ਼ (17) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਭੂੰਦੀਆਂ ਥਾਣਾ ਭੋਗਪੁਰ ਦੀਆਂ ਲਾਸ਼ਾਂ ਪਿੰਡ ਬਹਿਰਾਮ ਸਰਿਸ਼ਤਾ ਨੇੜੇ ਖੇਤਾਂ ‘ਚੋਂ ਮਿਲੀਆਂ ਹਨ। ਲਾਸ਼ਾਂ ‘ਤੇ ਕੋਈ ਜ਼ਿਆਦਾ ਸੱਟ ਦੇ ਨਿਸ਼ਾਨ ਨਹੀਂ ਸਨ। ਪਰਵਾਰਕ ਮੈਂਬਰਾਂ ਅਨੁਸਾਰ ਬੀਤੀ 15 ਜਨਵਰੀ ਨੂੰ ਉਨ੍ਹਾਂ ਦੇ ਲੜਕਿਆ ਨੂੰ ਇਕ ਨੌਜਵਾਨ ਸਾਗਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਗੇਹਲੜਾਂ, ਥਾਣਾ ਭੋਗਪੁਰ, ਪਿੰਡ ਭੂੰਦੀਆਂ ਵਿਖੇ ਇਕ ਪਾਰਟੀ ‘ਤੇ ਲੈ ਗਿਆ ਸੀ। ਸ਼ੁੱਕਰਵਾਰ ਦੇਰ ਰਾਤ ਨੌਜਵਾਨਾਂ ਦੇ ਪਰਵਾਰਕ ਮੈਂਬਰਾਂ ਵਲੋਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਕਸਬਾ ਟਾਂਡਾ ਵਿਖੇ ਮੋਰਚਰੀ ‘ਚ ਰਖਵਾ ਦਿੱਤੀਆਂ ਗਈਆਂ। ਨੌਜਵਾਨਾਂ ਦੇ ਪਰਵਾਰਕ ਮੈਂਬਰ ਥਾਣਾ ਭੋਗਪੁਰ ਦੀ ਕਾਰਵਾਈ ‘ਤੇ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਕਰਨ ਪੁੱਤਰ ਕਿਸ਼ਨ ਵਾਸੀ ਪਿੰਡ ਬਹਿਰਾਮ ਸਰਿਸ਼ਤਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕੀਤਾ ਗਿਆ ਹੈ, ਕਿਉਂਕਿ ਮ੍ਰਿਤਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਦੀ ਕਰਨ ਦੀ ਭੈਣ ਨਾਲ ਨੇੜਤਾ ਸੀ, ਜਿਸ ਕਰਕੇ ਉਹ ਅਰਸ਼ ਨਾਲ ਖੁੰਦਕ ਰੱਖਦਾ ਸੀ।