ਜਾਖੜ ਠੀਕ-ਠਾਕ

0
18

ਚੰਡੀਗੜ੍ਹ : ਸਾਹ ਲੈਣ ‘ਚ ਤਕਲੀਫ ਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਾਰਨ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਐਤਵਾਰ ਸਵੇਰੇ ਫੋਰਟਿਸ ਹਸਪਤਾਲ ਮੁਹਾਲੀ ਲਿਜਾਇਆ ਗਿਆ। ਲੋੜੀਂਦੇ ਟੈਸਟਾਂ ਤੋਂ ਬਾਅਦ ਸਾਰੀਆਂ ਰਿਪੋਰਟਾਂ ਠੀਕ ਪਾਈਆਂ ਗਈਆਂ ਅਤੇ ਉਹ ਘਰ ਵਾਪਸ ਆ ਗਏ।
ਧਮਕੀ ਤੋਂ ਬਾਅਦ ਹੰਗਾਮੀ ਉਤਾਰਾ
ਲਖਨਊ : ਦਿੱਲੀ ਤੋਂ ਬਾਗਡੋਗਰਾ (ਪੱਛਮੀ ਬੰਗਾਲ) ਜਾ ਰਹੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਨੂੰ ਬੰਬ ਦੀ ਧਮਕੀ ਤੋਂ ਬਾਅਦ ਐਤਵਾਰ ਸਵੇਰੇ ਲਖਨਊ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ਵਿੱਚ ਦੋ ਪਾਇਲਟ ਤੇ ਪੰਜ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ ਅੱਠ ਬੱਚਿਆਂ ਸਮੇਤ 222 ਯਾਤਰੀ ਸਵਾਰ ਸਨ। ਜਾਂਚ ਦੌਰਾਨ ਇੱਕ ਟਿਸ਼ੂ ਪੇਪਰ ‘ਤੇ ਇੱਕ ਹੱਥ ਲਿਖਤ ਨੋਟ ਮਿਲਿਆ, ਜਿਸ ‘ਤੇ ‘ਪਲੇਨ ਮੇਂ ਬਮ’ ਸ਼ਬਦ ਲਿਖੇ ਹੋਏ ਸਨ।
10 ਗੈਂਗਸਟਰ ਫੜੇ
ਚੰਡੀਗੜ੍ਹ : ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਜਬਰੀ ਵਸੂਲੀ ਮਡਿਊਲ ਨੂੰ ਬੇਨਕਾਬ ਕਰਦਿਆਂ ਇਸ ਦੇ 10 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਦੋ ਆਸਟਰੀਅਨ ਗਲੌਕ ਪਿਸਤੌਲ ਤੇ 10 ਹੋਰ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਤਿੰਨ ਹਫਤਿਆਂ ਦੇ ਅਪ੍ਰੇਸ਼ਨ ਤੋਂ ਬਾਅਦ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।