ਜਲੰਧਰ : ਮੰਗਲਵਾਰ ਰਾਤ ਇਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲੈਣ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਵਿਚ ਪ੍ਰੋਟੈੱਸਟ ਕੀਤਾ। ਕੇਰਲਾ ਦਾ ਵਿਦਿਆਰਥੀ ਅਗੁਨ ਬੈਚਲਰ ਆਫ ਡਿਜ਼ਾਈਨ ਦਾ ਕੋਰਸ ਕਰ ਰਿਹਾ ਸੀ। ਅਗੁਨ ਨੇ ਖੁਦਕੁਸ਼ੀ ਤੋਂ ਪਹਿਲਾਂ ਲਿਖੇ ਨੋਟ ਵਿਚ ਐੱਨ ਆਈ ਟੀ ਕਾਲੀਕਟ ਦੇ ਪ੍ਰੋਫੈਸਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ। ਉਸ ਨੇ ਲਿਖਿਆਪ੍ਰੋਫੈਸਰ ਪ੍ਰਸਾਦ �ਿਸ਼ਨਾ ਨੇ ਮੈਨੂੰ ਐੱਨ ਆਈ ਟੀ ਦੀ ਪੜ੍ਹਾਈ ਛੱਡਣ ਲਈ ਪ੍ਰੇਸ਼ਾਨ ਕੀਤਾ। ਮੈਂ ਉਸ ਫੈਸਲੇ ਤੋਂ ਦੁਖੀ ਹਾਂ। ਮੈਂ ਹਰ ਕਿਸੇ ਲਈ ਬੋਝ ਬਣ ਗਿਆ ਹਾਂ। ਅਗੁਨ ਲਵਲੀ ਵਿਚ ਆਉਣ ਤੋਂ ਪਹਿਲਾਂ ਐੱਨ ਆਈ ਟੀ ਕਾਲੀਕਟ ਵਿਚ ਪੜ੍ਹਦਾ ਸੀ। ਇਸ ਤੋਂ ਪਹਿਲਾਂ ਡੀ ਐੱਸ ਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਵਿਦਿਆਰਥੀ ਨੇ ਆਪਣੇ ਕੁਝ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ। ਐੱਲ ਪੀ ਯੂ ਨੇ ਕਿਹਾ ਕਿ ਉਹ ਇਸ ਮੰਦਭਾਗੀ ਘਟਨਾ ਤੋਂ ਦੁਖੀ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਦਿਆਰਥੀ ਵੱਲੋਂ ਕੀਤੀ ਖੁਦਕੁਸ਼ੀ ਦੀ ਜਾਂਚ ਦੀ ਮੰਗ ਕੀਤੀ ਹੈ।