ਸਟਾਰਟਅੱਪ ਰੈਂਕਿੰਗ ’ਚ ਪੰਜਾਬ ਦੀ ਫਿਰ ਝੰਡੀ

0
13

ਚੰਡੀਗੜ੍ਹ (ਗੁਰਜੀਤ ਬਿੱਲਾ/�ਿਸ਼ਨ ਗਰਗ)
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀ ਪੀ ਆਈ ਆਈ ਟੀ) ਵੱਲੋਂ ਕਰਵਾਏ ਗਏ ਸਟੇਟ ਸਟਾਰਟਅੱਪ ਰੈਂਕਿੰਗ ਦੇ 5ਵੇਂ ਐਡੀਸ਼ਨ ਵਿੱਚ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਸ਼੍ਰੇਣੀ ਏ ਵਿੱਚ ‘ਟੌਪ ਪਰਫਾਰਮਰ ਸਟੇਟ’ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ, ਜਦੋਂ ਸੂਬੇ ਨੇ ਸ਼ਾਨਦਾਰ ਕਰਗੁਜ਼ਾਰੀ ਸਦਕਾ ਇਹ ਪ੍ਰਾਪਤੀ ਦਰਜ ਕੀਤੀ ਹੈ। ਇਹ ਮਾਣਮੱਤੀ ਪ੍ਰਾਪਤੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟਅੱਪ ਈਕੋ-ਸਿਸਟਮ ਸਿਰਜਣ ਵਿੱਚ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ।ਉਨ੍ਹਾ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਡੀ ਪੀ ਆਈ ਆਈ ਟੀ ਵੱਲੋਂ ਕੀਤੇ ਇਸ ਸਟੇਟ ਸਟਾਰਟਅੱਪ ਰੈਂਕਿੰਗ ਅਭਿਆਸ ਦਾ ਉਦੇਸ਼ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਟਾਰਟਅੱਪ ਈਕੋ-ਸਿਸਟਮ ਮਜ਼ਬੂਤ ਕਰਨ ਲਈ ਸਰਗਰਮ ਸੁਧਾਰਾਂ ਨੂੰ ਅਪਣਾਉਣ ਵੱਲ ਉਤਸ਼ਾਹਤ ਕਰਨਾ ਹੈ। ਮੌਜੂਦਾ ਐਡੀਸ਼ਨ ਵਿੱਚ 36 ਵਿੱਚੋਂ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਿੱਸਾ ਲਿਆ, ਜੋ ਨਵੀਨਤਾ ਅਤੇ ਉਦਮਤਾ ਵੱਲ ਵਧ ਰਹੇ ਭਾਰਤ ਦੇ ਯਤਨਾਂ ਅਤੇ ਕੌਮੀ ਤਰਜੀਹ ਨੂੰ ਦਰਸਾਉਦਾ ਹੈ। ਇਸ ਰੈਂਕਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੰਜ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ-ਬੈਸਟ ਪਰਫਾਰਮਰ, ਟਾਪ ਪਰਫਾਰਮਰ, ਲੀਡਰ, ਅਸਪਾਇਰਿੰਗ ਲੀਡਰ ਅਤੇ ਇਮਰਜਿੰਗ ਸਟੇਟ। 1 ਜਨਵਰੀ 2023 ਤੋਂ 31 ਅਕਤੂਬਰ 2024 ਤੱਕ ਦੀ ਮਿਆਦ ਨਾਲ ਸਟਾਰਟਅੱਪ ਈਕੋ-ਸਿਸਟਮ ਗਰੋਥ ਨੂੰ 6 ਅਹਿਮ ਤੇ ਮੁੱਖ ਸੁਧਾਰ ਖੇਤਰਾਂ ਵਿੱਚ ਪ੍ਰਦਰਸ਼ਨ ਨਾਲ ਮੁਲਾਂਕਣ ਕੀਤਾ ਗਿਆ।