ਵੈਨਕੂਵਰ : ਪੁਲਸ ਨੇ ਬਰੈਂਪਟਨ ਅਤੇ ਗਰੇਟਰ ਟੋਰਾਂਟੋ ਖੇਤਰ ਦੇ ਸ਼ਹਿਰਾਂ ਵਿੱਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ ਹੇਠ 4 ਪੰਜਾਬੀਆਂ ਸਮੇਤ ਅੱਠ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਬਰੈਂਪਟਨ ਦੇ ਜਸਪਾਲ ਬੈਨੀਪਾਲ (58), ਹਰਮਨਦੀਪ ਸੂਦਨ (40), ਨਵਦੀਪ ਗਰੇਵਾਲ (36) ਤੇ ਕੈਲੇਡਨ ਦਾ ਮਨਦੀਪ ਮਾਨਾਸ਼ਾਹੀਆ (34) ਹਨ। ਦੋਸ਼ ਲੱਗੇ ਹਨ ਕਿ ਉਹ ਅਯੋਗ ਵਿਅਕਤੀਆਂ ਨੂੰ ਰਿਸ਼ਵਤ ਲੈ ਕੇ ਲਾਇਸੈਂਸ ਹਾਸਲ ਕਰਾਉਣ ਵਿੱਚ ਮਦਦ ਕਰਦੇ ਰਹੇ।




