16.2 C
Jalandhar
Monday, December 23, 2024
spot_img

ਡਰਾਮੇ ਕਰਕੇ ਲੋਕਾਂ ਨੂੰ ਧੋਖਾ ਦੇਣਾ ਬੰਦ ਕਰੋ : ਸੀ ਪੀ ਆਈ

ਚੰਡੀਗੜ੍ਹ : ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਦਿਨ ਦਾ ਵਿਸ਼ੇਸ਼ ਸਮਾਗਮ ਬੁਲਾ ਕੇ ਵਿਸ਼ਵਾਸ ਮੱਤ ਪ੍ਰਾਪਤ ਕਰਨ ਦੇ ਸੁਆਲ ‘ਤੇ ਉੱਠੇ ਵਾਦ-ਵਿਵਾਦ ‘ਤੇ ਪੰਜਾਬ ਸੀ ਪੀ ਆਈ ਨੇ ਆਪਣਾ ਪ੍ਰਤੀਕਰਮ ਪ੍ਰਗਟ  ਕਰਦਿਆਂ ਆਖਿਆ ਹੈ ਕਿ ਇਹ ਸਾਰਾ ਕੁਝ ਜਾਣ-ਬੱੁਝ ਕੇ ਕੀਤਾ ਜਾ ਰਿਹਾ ਹੈ | ਇਹ ਸਾਰਾ ਡਰਾਮਾ ਹੈ, ਜਿਸ ਦਾ ਪੰਜਾਬ ਦੀ ਜਨਤਾ ਜਿਹੜੀ ਆਪਣੇ ਅਨੇਕਾਂ ਗੰਭੀਰ ਮਸਲਿਆਂ ਨਾਲ ਜੂਝ ਰਹੀ ਹੈ, ਦਾ ਕੋਈ ਸੰਬੰਧ ਨਹੀਂ ਹੈ | ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਦੀ ਡਰਾਮੇਬਾਜ਼ੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਆਖਿਆ ਹੈ ਕਿ ਪੰਜਾਬ ਦੀ ਜਨਤਾ ਨੇ ਆਪ ਨੂੰ ਰਿਕਾਰਡ ਕਾਇਮ ਕਰਕੇ 92 ਵਿਧਾਨਕਾਰ ਚੁਣ ਕੇ ਦਿੱਤੇ ਹਨ ਤੇ ਇਹ ਸ਼ੋਰ-ਸ਼ਰਾਬਾ ਕਰ ਰਹੀ ਹੈ ਕਿ ਉਹਨਾਂ ਦੇ ਐੱਮ ਐੱਲ ਏਜ਼ ਨੂੰ ਭਾਜਪਾ ਖਰੀਦ ਰਹੀ ਹੈ | ਉਹਨਾਂ ਆਖਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਫਾਸ਼ੀਵਾਦੀ ਰਾਹਾਂ ‘ਤੇ ਚੱਲ ਕੇ ਜਮਹੂਰੀਅਤ ਦਾ ਘਾਣ ਕਰ ਰਹੀ ਹੈ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਰਾਹੀਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਡੇਗ ਰਹੀ ਹੈ ਅਤੇ ਗਵਰਨਰਾਂ ਦੀਆਂ ਪੋਸਟਾਂ ਦੀ ਵੀ ਦੁਰਵਰਤੋਂ ਕਰ ਰਹੀ ਹੈ, ਪਰ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਹੀ ਜੇਕਰ ਵਿਕਣ ਨੂੰ ਤਿਆਰ ਹੋਣ ਤਾਂ ਜ਼ਿੰਮੇਵਾਰੀ ਅਤੇ ਕਮਜ਼ੋਰੀ ਆਮ ਆਦਮੀ ਪਾਰਟੀ ਦੀ ਹੀ ਹੈ | ਇਕ ਦਿਨ ਦਾ ਵਿਸ਼ਵਾਸ ਮੱਤ ਲੈ ਕੇ ਵੀ ਵਿਕਾਊ ਮਾਲ ਨੂੰ ਵਿਕਣ ਤੋਂ ਰੋਕਿਆ ਨਹੀਂ ਜਾ ਸਕਦਾ | ਗਵਰਨਰ ਵੱਲੋਂ ਇਕ ਜਮਹੂਰੀ ਸਰਕਾਰ ਦੇ ਅਧਿਕਾਰਾਂ ਨੂੰ ਰੋਕਣ ਦੇ ਸੁਆਲ ‘ਤੇ ਸਾਥੀ ਬੰਤ ਬਰਾੜ ਨੇ ਆਖਿਆ ਕਿ ਖੱਬੀਆਂ ਪਾਰਟੀਆਂ ਨੇ ਤਾਂ ਇਕ ਜਮਹੂਰੀ ਦੇਸ਼ ਵਿਚ ਗਵਰਨਰ ਦੇ ਅਹੁਦੇ ਨੂੰ ਹੀ ਖਤਮ ਕਰਨ ਬਾਰੇ ਅਨੇਕਾਂ ਵਾਰ ਸੁਆਲ ਉਠਾਏ ਹਨ, ਜਿਹੜਾ ਅੰਗਰੇਜ਼ੀ ਸਾਮਰਾਜ ਦਾ ਹੀ ਵਿਰਸਾ ਹੈ |
ਸਾਥੀ ਬਰਾੜ ਨੇ ਅੱਗੇ ਆਖਿਆ ਹੈ ਕਿ ਪੰਜਾਬ ਸੀ ਪੀ ਆਈ ਦੇ ਵੈਟਰਨ ਆਗੂਆਂ ਸਰਵਸਾਥੀ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ ਅਤੇ ਭੂਪਿੰਦਰ ਸਾਂਬਰ ਆਦਿ ਸਾਰਿਆਂ ਨੇ ਪੰਜਾਬ ਦੀ ਵਿਗੜ ਰਹੀ ਹਾਲਤ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾੳਾੁਦਿਆਂ ਆਖਿਆ ਹੈ ਕਿ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ | ਆਏ ਦਿਨ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਧਰਨੇ-ਮੁਜ਼ਾਹਰੇ ਕਰਨੇ ਪੈ ਰਹੇ ਹਨ ਤੇ ਉਹਨਾਂ ‘ਤੇ ਲਾਠੀਚਾਰਜ ਕਰਕੇ ਝੂਠੇ ਕੇਸ ਬਣਾਏ ਜਾ ਰਹੇ ਹਨ | ਇਹਨਾਂ ਹਾਲਤਾਂ ਵਿਚ ਸੀ ਪੀ ਆਈ ਸਮਝਦੀ ਹੈ ਕਿ ਇਕ ਦਿਨ ਦੇ ਵਿਸ਼ਵਾਸ ਮੱਤ ਦੇ ਡਰਾਮਿਆਂ ਦੀ ਬਜਾਏ ਘੱਟੋ-ਘੱਟ ਇਕ ਹਫਤੇ ਦਾ ਇਜਲਾਸ ਸੱਦ ਕੇ ਪੰਜਾਬ ਦੇ ਗੰਭੀਰ ਮਸਲਿਆਂ ‘ਤੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਖੱੁਲ੍ਹ ਕੇ ਗੈਂਗਸਟਰਾਂ ਦੀਆਂ ਟੋਲੀਆਂ, ਏਜੰਸੀਆਂ ਰਾਹੀਂ ਫਿਰਕੂ ਮਹੌਲ ਪੈਦਾ ਕਰਨ, ਰੇਤ-ਬੱਜਰੀ, ਡਰੱਗ ਅਤੇ ਜ਼ਮੀਨ ਮਾਫੀਆ ਵੱਲੋਂ ਕੀਤੀ ਜਾ ਰਹੀ ਤਬਾਹੀ, ਬਾਰਸ਼ਾਂ ਅਤੇ ਬਿਮਾਰੀਆਂ ਕਾਰਨ ਫਸਲਾਂ ਦੀ ਤਬਾਹੀ ਅਤੇ ਬਣਦੇ ਮੁਆਵਜ਼ੇ ‘ਤੇ ਅਮਲ ਦੀ ਅਣਹੋਂਦ, ਬੇਰੁਜ਼ਗਾਰੀ ਅਤੇ ਠੇਕੇਦਾਰੀ ਪ੍ਰਣਾਲੀ ਅਤੇ ਆਊਟ ਸੋਰਸਿੰਗ ਰਾਹੀਂ ਮੁਲਾਜ਼ਮਾਂ ਦੀ ਲੁੱਟ-ਖਸੁੱਟ, ਆਏ ਦਿਨ ਹੁੰਦੇ ਆਤਮਦਾਹਾਂ ਆਦਿ ਅਤੇ ਪੰਜਾਬ ਦੇ ਫੈਡਰਲ ਢਾਂਚੇ ਨੂੰ ਹੀ ਖਤਮ ਕਰਨ ਵਰਗੇ ਅਨੇਕਾਂ ਮਸਲੇ ਗੰਭੀਰ ਵਿਚਾਰਾਂ ਅਤੇ ਉਹਨਾਂ ਦਾ ਹੱਲ ਮੰਗਦੇ ਹਨ | ਸਾਥੀ ਬਰਾੜ ਨੇ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ, ਅਕਾਲੀ ਅਤੇ ਭਾਜਪਾ ਦੀ ਭੂਮਿਕਾ ਦੀ ਨਿਖੇਧੀ ਕੀਤੀ ਹੈ, ਜਿਹੜੀਆਂ ਸਿਰਫ ਇਕੋ ਮਸਲੇ ਨੂੰ ਹੀ ਲੈ ਕੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਖੇਡ  ਦੇ ਭਾਈਵਾਲ ਬਣੇ ਹੋਏ ਹਨ |

Related Articles

LEAVE A REPLY

Please enter your comment!
Please enter your name here

Latest Articles