ਉਡਦੇ ਜਹਾਜ਼ ਦੇ ਇੰਜਣ ‘ਚ ਅੱਗ

0
19

ਕੋਲਕਾਤਾ : ਬੁੱਧਵਾਰ ਦੁਪਹਿਰ ਕਾਠਮੰਡੂ ਤੋਂ ਇਸਤੰਬੁਲ ਜਾ ਰਹੇ ਟਰਕਿਸ਼ ਏਅਰਲਾਈਨ ਦੇ ਇੱਕ ਵੱਡੇ ਜਹਾਜ਼ (ਏਅਰਬੱਸ 330-300) ਦੇ ਸੱਜੇ ਇੰਜਣ ਵਿੱਚ ਅਚਾਨਕ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ | ਉਦੋਂ ਉਹ ਭਾਰਤੀ ਹਵਾਈ ਖੇਤਰ ਵਿੱਚ ਉਡਾਣ ਭਰ ਰਿਹਾ ਸੀ | ਪਾਇਲਟ ਨੇ ਤੁਰੰਤ ‘ਪੈਨ-ਪੈਨ’ ਕਾਲ ਕਰਕੇ ਐਮਰਜੈਂਸੀ ਸਹਾਇਤਾ ਮੰਗੀ |
ਜਹਾਜ਼ ਨੂੰ ਤੁਰੰਤ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ | ਜਹਾਜ਼ ਵਿੱਚ 236 ਲੋਕ ਸਵਾਰ ਸਨ | ਖੁਸ਼ਕਿਸਮਤੀ ਰਹੀ ਕਿ ਦੁਪਹਿਰ 1:51 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਅਤੇ ਜਹਾਜ਼ ਨੇ ਇੱਕ ਇੰਜਣ ਬੰਦ ਹੋਣ ਦੇ ਬਾਵਜੂਦ ਦੁਪਹਿਰ 2:31 ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ ਗਈ |
ਮੁਫਤ ਸਫਰ ਸਮਾਰਟ ਕਾਰਡ ਨਾਲ?
ਚੰਡੀਗੜ੍ਹ : ਪੰਜਾਬ ਵਿੱਚ ਮੁਫਤ ਬੱਸ ਯਾਤਰਾ ਸਕੀਮ ਲਈ ਆਧਾਰ ਕਾਰਡ ਦੀ ਥਾਂ ਸਮਾਰਟ ਕਾਰਡ ਵਰਤਣ ਜਾ ਰਿਹਾ ਹੈ | ਟਰਾਂਸਪੋਰਟ ਵਿਭਾਗ ਸਮਾਰਟ ਕਾਰਡ ਨੂੰ ਪੜ੍ਹਨ ਲਈ ਹੱਥ ਨਾਲ ਵਰਤੇ ਜਾਣ ਵਾਲੇ ਯੰਤਰ ਖਰੀਦਣ ਲਈ ਟੈਂਡਰ ਜਾਰੀ ਕਰ ਰਿਹਾ ਹੈ | ਸਮਾਰਟ ਕਾਰਡ ਅਗਲੇ ਦੋ ਮਹੀਨਿਆਂ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ | ਸਾਰੀਆਂ ਅÏਰਤਾਂ ਆਪਣੇ ਪਛਾਣ ਪੱਤਰ ਨਾਲ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ | ਸਿਹਤ ਵਿਭਾਗ, ਜੋ ਸਮਾਰਟ ਕਾਰਡ ਜਾਰੀ ਕਰਨ ਲਈ ਜ਼ਿੰਮੇਵਾਰ ਹੈ, ਲਾਭਪਾਤਰੀਆਂ ਦੀ ਜਾਂਚ ਕਰ ਰਿਹਾ ਹੈ | ਸਰਕਾਰੀ ਅਧਿਕਾਰੀ ਦੱਸਦੇ ਹਨ ਕਿ ਸਮਾਰਟ ਕਾਰਡ ਨਾਲ ਮੁਫਤ ਯਾਤਰਾ ਦਾ ਲਾਭ ਲੈਣ ਵਾਲੀਆਂ ਅÏਰਤਾਂ ਦਾ ਅਸਲ-ਸਮੇਂ ਡਾਟਾ ਮਿਲੇਗਾ, ਜੋ ਸੂਬਾ ਸਰਕਾਰ ਕੋਲ ਦਰਜ ਹੈ |
ਜੈਸ਼ ਕਮਾਂਡਰ ਸਣੇ ਦੋ ਦਹਿਸ਼ਤਗਰਦ ਮਾਰੇ
ਜੰਮੂ : ਊਧਮਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਇੱਕ ਗੁਫਾ ਦੇ ਅੰਦਰ ਫਸੇ ਜੈਸ਼-ਏ-ਮੁਹੰਮਦ ਦੇ ਇੱਕ ਚੋਟੀ ਦੇ ਕਮਾਂਡਰ ਸਮੇਤ ਦੋ ਪਾਕਿਸਤਾਨੀ ਦਹਿਸ਼ਤਗਰਦ ਮਾਰੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਸੁਰੱਖਿਆ ਬਲਾਂ ਨੇ ਗੁਫਾ ‘ਤੇ ਹਮਲਾ ਕੀਤਾ ਤਾਂ ਕਈ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ | ਮਾਰੇ ਜਾਣ ਵਾਲਿਆਂ ਵਿੱਚੋਂ ਇੱਕ ਦੀ ਪਛਾਣ ਰੁਬਾਨੀ ਉਰਫ ਅਬੂ ਮਾਵੀਆ ਵਜੋਂ ਹੋਈ ਹੈ, ਜੋ ਜੈਸ਼-ਏ-ਮੁਹੰਮਦ ਦਾ ਚੋਟੀ ਦਾ ਕਮਾਂਡਰ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਵਿੱਚ ਸਰਗਰਮ ਸੀ | ਦਹਿਸ਼ਤਗਰਦਾਂ ਨਾਲ ਜਵਾਨਾਂ ਦਾ ਮੁਕਾਬਲਾ ਮੰਗਲਵਾਰ ਸ਼ਾਮ ਕਰੀਬ 4 ਵਜੇ ਰਾਮਨਗਰ-ਬਸੰਤਗੜ੍ਹ ਦੇ ਉੱਚੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸ਼ੁਰੂ ਹੋਇਆ ਸੀ ਤੇ 20 ਘੰਟੇ ਚੱਲਿਆ |