ਖੜਗੇ ਹਸਪਤਾਲ ਦਾਖ਼ਲ

0
113

ਬੰਗਲੂਰੂ—ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (83) ਨੂੰ ਬੁਖਾਰ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਖੜਗੇ ਦੇ ਪੁੱਤਰ ਤੇ ਕਰਨਾਟਕ ਸਰਕਾਰ ‘ਚ ਮੰਤਰੀ ਪਿ੍ਯਾਂਕ ਖੜਗੇ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾ ਨੂੰ ਪੇਸਮੇਕਰ ਲਗਾਉਣ ਦੀ ਸਲਾਹ ਦਿੱਤੀ ਹੈ |
ਭੁਚਾਲ ਨਾਲ 69 ਮੌਤਾਂ
ਮਨੀਲਾ-ਮੰਗਲਵਾਰ ਦੇਰ ਰਾਤ ਆਏ 6.9 ਤੀਬਰਤਾ ਦੇ ਇੱਕ ਸਮੁੰਦਰੀ ਭੁਚਾਲ ਨੇ ਕੇਂਦਰੀ ਫਿਲਪੀਨਜ਼ ਸੂਬੇ ਵਿੱਚ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ ਢਾਹ ਦਿੱਤੀਆਂ | ਘੱਟੋ-ਘੱਟ 69 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ | ਭੁਚਾਲ ਦਾ ਕੇਂਦਰ ਲਗਭਗ 90,000 ਲੋਕਾਂ ਦੇ ਤੱਟਵਰਤੀ ਸ਼ਹਿਰ ਬੋਗੋ ਦੇ ਉੱਤਰ-ਪੂਰਬ ਵਿੱਚ 19 ਕਿਲੋਮੀਟਰ ਦੂਰ ਸੀ, ਜੋ ਸੇਬੂ ਸੂਬੇ ਵਿੱਚ ਸਥਿਤ ਹੈ | ਇੱਥੇ ਘੱਟੋ-ਘੱਟ 14 ਵਸਨੀਕਾਂ ਦੀ ਮੌਤ ਹੋ ਗਈ ਹੈ |