ਰਿਸ਼ਤੇਦਾਰ ਦੀ ਧੀ ਨੂੰ ਬਲੈਕਮੇਲ ਕਰਨ ‘ਤੇ ਜਲੰਧਰ ਦੇ ਜੋੜੇ ਖਿਲਾਫ ਕੇਸ

0
14

ਲੁਧਿਆਣਾ : ਏ ਆਈ ਤਕਨੀਕ ਦੁਰਵਰਤੋਂ ਦੇ ਮਾਮਲੇ ਵਿੱਚ ਇੱਕ ਜੋੜੇ ਨੇ ਕਥਿਤ ਤੌਰ ‘ਤੇ ਆਪਣੇ ਇੱਕ ਨਜ਼ਦੀਕੀ ਿ੍ਰਸ਼ਤੇਦਾਰ ਦੀ ਧੀ ਦੀਆਂ ਇਤਰਾਜ਼ਯੋਗ ਤਸਵੀਰਾਂ ਤਿਆਰ ਕੀਤੀਆਂ ਅਤੇ ਉਨ੍ਹਾਂ ਨੂੰ ਆਨਲਾਈਨ ਪਾਉਣ ਦੀ ਧਮਕੀ ਦੇ ਕੇ ਕੁੜੀ ਤੋਂ ਲੱਖਾਂ ਰੁਪਏ ਵਸੂਲੇ | ਜਦੋਂ ਕੁੜੀ ਦੇ ਪਿਤਾ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਡਵੀਜ਼ਨ 6 ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ |
ਜਾਂਚ ਅਧਿਕਾਰੀ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੂਰੀ ਜਾਂਚ ਤੋਂ ਬਾਅਦ ਪੁਲਸ ਨੇ ਜਲੰਧਰ ਦੇ ਰਹਿਣ ਵਾਲੇ ਰਾਘਵ ਅਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਉਰਫ ਸਿਮਰਨ ਖਿਲਾਫ ਭਾਰਤੀ ਨਿਆਂ ਸੰਹਿਤਾ ਅਤੇ ਆਈ ਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੀੜਤ ਕੁੜੀ, ਜੋ ਕਿ ਇੱਕ ਵਿਦਿਆਰਥਣ ਹੈ, ਨੇ ਪੁਲਸ ਨੂੰ ਦੱਸਿਆ ਕਿ ਰਾਘਵ ਅਤੇ ਉਸ ਦੀ ਪਤਨੀ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸਨ | ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਦੁਰਵਰਤੋਂ ਕਰਕੇ ਉਸ ਦੀਆਂ ਜਾਲ੍ਹੀ ਅਤੇ ਇਤਰਾਜ਼ਯੋਗ ਤਸਵੀਰਾਂ ਤਿਆਰ ਕੀਤੀਆਂ | ਇਨ੍ਹਾਂ ਤਸਵੀਰਾਂ ਰਾਹੀਂ ਉਨ੍ਹਾਂ ਨੇ ਲੱਖਾਂ ਰੁਪਏ ਦੀ ਉਗਰਾਹੀ ਕੀਤੀ | ਪੈਸੇ ਦੇਣ ਦੇ ਬਾਵਜੂਦ ਆਖਰਕਾਰ ਉਨ੍ਹਾਂ ਤਸਵੀਰਾਂ ਵਾਇਰਲ ਕਰ ਦਿੱਤੀਆਂ |