ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਵੀਰਵਾਰ ਹੋਈ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਅਕਾਲੀ ਦਲ ਨੂੰ ਇਕਜੁੱਟ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਰੁੱਸੇ ਆਗੂਆਂ ਨੂੰ ਮਨਾਉਣਗੇ | ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ | ਇਹ ਮੀਟਿੰਗ ਮਜੀਠੀਆ ਦੇ ਜੇਲ੍ਹ ਵਿੱਚੋਂ ਜ਼ਮਾਨਤ ‘ਤੇ ਬਾਹਰ ਆਉਣ ਉਪਰੰਤ ਹੋਈ | ਮਜੀਠੀਆ ਨੇ ਰਿਹਾਅ ਹੋਣ ਤੋਂ ਬਾਅਦ ਕਿਹਾ ਸੀ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ |
ਕੈਨੇਡਾ ‘ਚ 7 ਪੁਲਸ ਅਧਿਕਾਰੀ ਗਿ੍ਫਤਾਰ
ਟੋਰਾਂਟੋ : ਪੁਲਸ ਦੇ 7 ਅਧਿਕਾਰੀਆਂ ਨੂੰ ਕੁਰੱਪਸ਼ਨ ਅਤੇ ਸੰਗਠਤ ਅਪਰਾਧ ਦੇ ਦੋਸ਼ਾਂ ਹੇਠ ਗਿ੍ਫਤਾਰ ਕੀਤਾ ਗਿਆ ਹੈ | ਇਹ ਸਾਰੇ ਓਾਟਾਰੀਓ ਦੇ ਉੱਤਰ ਪੱਛਮੀ ਖੇਤਰ ‘ਚ ਤਾਇਨਾਤ ਸਨ ਤੇ ਅਪ੍ਰੇਸ਼ਨ ਸਾਊਥ ਹੇਠ ਕਾਫੀ ਸਮੇਂ ਤੋਂ ਯੌਰਕ ਖੇਤਰੀ ਪੁਲਸ ਦੀ ਨਜ਼ਰ ਹੇਠ ਸਨ | ਇਹ ਸਾਰੇ ਪੁਲਸ ਦੀ 11ਵੀਂ ਤੇ 12ਵੀਂ ਡਵੀਜ਼ਨ ਨਾਲ ਸੰਬੰਧਤ ਸਨ | ਟੋਰਾਂਟੋ ਪੁਲਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਕੁਝ ਕਾਲੀਆਂ ਭੇਡਾਂ ਦਾ ਪ੍ਰਛਾਵਾਂ ਉਨ੍ਹਾਂ ਦੇ 8500 ਵਰਦੀਧਾਰੀ ਮੈਂਬਰਾਂ ‘ਤੇ ਨਹੀਂ ਪੈਣ ਦਿੱਤਾ ਜਾਏਗਾ, ਜੋ ਲੋਕ ਸੁਰੱਖਿਆ ਲਈ ਤਨਦੇਹੀ, ਇਮਾਨਦਾਰੀ ਤੇ ਸ਼ਿੱਦਤ ਨਾਲ ਆਪਣੇ ਫਰਜ਼ ਨਿਭਾਉਂਦੇ ਹਨ | ਕਾਬੂ ਕੀਤੇ ਗਏ ਮੁਲਜ਼ਮਾਂ ‘ਚੋਂ ਚਾਰ ਨੂੰ ਬਿਨਾਂ ਤਨਖਾਹ ਮੁਅੱਤਲ ਕਰ ਦਿੱਤਾ ਗਿਆ ਹੈ, ਜਦ ਕਿ ਤਿੰਨ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵਿਚਾਰ ਹੋ ਰਹੀ ਹੈ |
ਮਹਿਰੋਂ ਦਾ ਸਾਥੀ ਗਿ੍ਫ਼ਤਾਰ
ਛੇਹਰਟਾ (ਮਨੋਜ ਕੁਮਾਰ)-ਕਮਿਸ਼ਨਰੇਟ ਪੁਲਸ ਨੇ ਬਠਿੰਡਾ ਦੀ ਇਨਫਲੂੰਸਰ ਕਮਲ ਕੌਰ ਦੇ ਕਤਲ ਕੇਸ ‘ਚ ਲੋੜੀਂਦੇ ਅੰਮਿ੍ਤਪਾਲ ਸਿੰਘ ਮਹਿਰੋਂ ਦੇੇ ਸਾਥੀ ਰਣਜੀਤ ਸਿਘ ਨੂੰ ਗਿ੍ਫਤਾਰ ਕੀਤਾ ਹੈ | ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰਣਜੀਤ ਸਿੰਘ ਯੂ ਏ ਪੀ ਏ ਤੇ ਆਰਮਜ਼ ਐਕਟ ਅਧੀਨ ਦਰਜ ਮੁਕੱਦਮੇ ਵਿਚ ਜ਼ਮਾਨਤ ਤੋਂ ਭਗੌੜਾ ਚੱਲ ਰਿਹਾ ਸੀ | ਉਹ ਸਹਿ-ਮੁਲਜ਼ਮ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਨਾਲ ਹਿੰਸਕ ਅਪਰਾਧਾਂ ਵਿਚ ਪਹਿਲਾਂ ਵੀ ਸ਼ਾਮਲ ਰਿਹਾ ਹੈ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿਚ ਪਹਿਲਾਂ ਲੱਗੇ ਭੰਗੜੇ-ਗਿੱਧੇ ਨੂੰ ਦਰਸਾਉਂਦੇ ਬੁੱਤਾਂ ਦੀ ਭੰਨਤੋੜ ਵੀ ਸ਼ਾਮਲ ਹੈ |
ਥਾਰ ਦੀ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਤ
ਪੱਟੀ (ਸ਼ਮਸ਼ੇਰ ਸਿੰਘ ਯੋਧਾ)-ਪਿੰਡ ਚੂਸਲੇਵੜ ਦੇ ਨੇੜੇ ਥਾਰ ਦੀ ਟੱਕਰ ਨਾਲ ਦੋ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ | ਦੋਨੋਂ ਹਲਵਾਈ ਦਾ ਕੰਮ ਕਰਦੇ ਸਨ ਅਤੇ ਪਿੰਡ ਬ੍ਰਹਮਪੁਰਾ ਦੇ ਵਸਨੀਕ ਸਨ¢ਸੁਖਚੈਨ ਸਿੰਘ ਵਾਸੀ ਬ੍ਰਹਮਪੁਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਗੀਚਾ ਸਿੰਘ ਤੇ ਸ਼ਰੀਕੇ ਭਾਈਚਾਰੇ ਵਿੱਚੋਂ ਭਰਾ ਸੁਖਵਿੰਦਰ ਸਿੰਘ ਮੋਟਰਸਾਈਕਲ ‘ਤੇ ਪਿੰਡ ਸਿੱਧਵਾਂ ਨੂੰ ਕੰਮ ਕਰਨ ਲਈ ਜਾ ਰਹੇ ਸਨ ਕਿ ਚੂਸਲੇਵੜ ਨੇੜੇ ਥਾਰ ਨੇ ਸਿੱਧੀ ਟੱਕਰ ਮਾਰ ਦਿੱਤੀ | ਥਾਰ ਗੱਡੀ ਦਾ ਡਰਾਈਵਰ ਮÏਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪਛਾਣ ਸੁਖਵਿੰਦਰ ਸਿੰਘ ਪਿੰਡ ਕੋਰੇਵਾਲਾ (ਮਾਨਸਾ) ਵਜੋਂ ਹੋਈ ਦੱਸੀ ਜਾਂਦੀ ਹੈ¢




