ਪਾਸਟਰ ਦੀ ਦੇਹ ਦਫ਼ਨਾਉਣ ਤੋਂ ਬਾਅਦ ਹਿੰਦੂ ਜਥੇਬੰਦੀਆਂ ਦਾ ਧਰਨਾ

0
16

ਧੂਰੀ (ਮੋਹਿਤ ਗਰਗ, ਮਨੋਹਰ ਸੱਗੂ, ਬਿੰਨੀ ਗਰਗ)
ਸ਼ਹਿਰ ਦੇ ਇੱਕ ਪਾਸਟਰ ਦੀ ਮÏਤ ਤੋਂ ਬਾਅਦ ਬੀਤੇ ਦਿਨੀਂ ਮਸੀਹੀ ਭਾਈਚਾਰੇ ਵੱਲੋਂ ਸੰਗਰੂਰ ਬਾਈਪਾਸ ‘ਤੇ ਲਗਾਏ ਗਏ ਧਰਨੇ ਤੋਂ ਬਾਅਦ ਵੀਰਵਾਰ ਸਵੇਰੇ ਪ੍ਰਸ਼ਾਸਨ ਨੇ ਜਗਤਪੁਰਾ ਮੁਹੱਲੇ ਵਿੱਚ ਸਥਿਤ ਸਰਕਾਰੀ ਜ਼ਮੀਨ ਵਿੱਚ ਪਾਸਟਰ ਦੀ ਦੇਹ ਨੂੰ ਦਫ਼ਨਾ ਕੇ ਰਾਹਤ ਦੀ ਸਾਹ ਜ਼ਰੂਰ ਲਈ ਸੀ, ਪਰ ਇਹ ਸਕੂਨ ਜ਼ਿਆਦਾ ਦੇਰ ਟਿਕ ਨਾ ਸਕਿਆ¢
ਦੇਹ ਦਫ਼ਨਾਉਣ ਦੀ ਖ਼ਬਰ ਫੈਲਦਿਆਂ ਹਿੰਦੂ ਜਥੇਬੰਦੀਆਂ ਨੇ ਸ਼ਹਿਰ ਦੇ ਪੰਚਵਟੀ ਮੰਦਰ ਕੋਲ ਮੁੱਖ ਮਾਰਗ ‘ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ¢ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਰਿਹਾਇਸ਼ੀ ਖੇਤਰ ਦੇ ਅੰਦਰ ਕਬਰਸਤਾਨ ਨਹੀਂ ਬਣਨ ਦੇਣਗੇ¢ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਦਫ਼ਨਾਈ ਗਈ ਦੇਹ ਨੂੰ ਤੁਰੰਤ ਉੱਥੋਂ ਕੱਢ ਕੇ ਕਿਸੇ ਹੋਰ ਢੁਕਵੀਂ ਜਗ੍ਹਾ ‘ਤੇ ਲਿਜਾਇਆ ਜਾਵੇ¢
ਜਥੇਬੰਦੀਆਂ ਦੇ ਆਗੂਆਂ ਸੰਜੀਵ ਸ਼ਰਮਾ, ਰਾਜ ਕੁਮਾਰ ਸ਼ਰਮਾ, ਯਸ਼ਪਾਲ ਮਿੱਤਲ ਅਤੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਜਨਤਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਰਿਹਾਇਸ਼ੀ ਬਸਤੀ ਦੇ ਨਜ਼ਦੀਕ ਕਬਰਸਤਾਨ ਦੀ ਨੀਂਹ ਰੱਖ ਦਿੱਤੀ ਹੈ | ਸਰਕਾਰੀ ਜ਼ਮੀਨ ਦੀ ਵਰਤੋਂ ਇਸ ਤਰ੍ਹਾਂ ਕਰਨਾ ਗੈਰ-ਕਾਨੂੰਨੀ ਹੈ |
ਸਥਿਤੀ ਨੂੰ ਤਣਾਅਪੂਰਨ ਹੁੰਦਾ ਦੇਖ ਕੇ ਭਾਰੀ ਪੁਲਸ ਫੋਰਸ ਮÏਕੇ ‘ਤੇ ਪਹੁੰਚ ਗਈ¢ ਸੰਗਰੂਰ ਦੇ ਐੱਸ ਪੀ ਰਾਜੇਸ਼ ਛਿੱਬਰ, ਡੀ ਐੱਸ ਪੀ ਧੂਰੀ ਗੁਰਪ੍ਰੀਤ ਸਿੰਘ, ਐੱਸ ਐੱਚ ਓ ਸਿਟੀ ਜਸਵੀਰ ਸਿੰਘ ਤੂਰ, ਐੱਸ ਐੱਚ ਓ ਸਦਰ ਕਰਨਵੀਰ ਸਿੰਘ ਸੰਧੂ ਅਤੇ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਕਈ ਗੇੜ ਦੀ ਗੱਲਬਾਤ ਕੀਤੀ¢ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਧਰਨਾਕਾਰੀ ਆਪਣੀ ਮੰਗ ‘ਤੇ ਬਜ਼ਿੱਦ ਸਨ |