ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਅਚਾਨਕ ਪੀ ਜੀ ਆਈ ਚੰਡੀਗੜ੍ਹ ਦਾ ਨਿੱਜੀ ਦੌਰਾ ਕੀਤਾ ਅਤੇ ਸੰਸਥਾ ਦੇ ਅਕਾਦਮਿਕ ਮਾਹੌਲ ਤੇ ਸੇਵਾ ਭਾਵਨਾ ਦੀ ਦਿਲੋਂ ਤਾਰੀਫ਼ ਕੀਤੀ। ਉਨ੍ਹਾ ਕਿਹਾ ਕਿ ਪੀ ਜੀ ਆਈ ਨਾ ਸਿਰਫ਼ ਇਲਾਜ ਦਾ ਕੇਂਦਰ ਹੈ, ਸਗੋਂ ਮਾਨਵਤਾ ਦੀ ਸੇਵਾ ਲਈ ਸਮਰਪਤ ਇੱਕ ਮਿਸਾਲੀ ਸੰਸਥਾ ਹੈ। ਮੁੱਖ ਮੰਤਰੀ ਨੇ ਉੱਥੇ ਸਥਾਪਤ ‘ਆਈ ਲਵ ਪੀ ਜੀ ਆਈ, ਸਿੱਖਣ ਲਈ ਆਓ, ਸੇਵਾ ਲਈ ਜਾਓ’ ਸੈਲਫੀ ਪੁਆਇੰਟ ਦੀ ਖ਼ਾਸ ਤੌਰ ‘ਤੇ ਸ਼ਲਾਘਾ ਕੀਤੀ ਅਤੇ ਇਸ ਨੂੰ ਵਿਦਿਆਰਥੀਆਂ ਤੇ ਮਰੀਜ਼ਾਂ ਲਈ ਪ੍ਰੇਰਨਾਦਾਇਕ ਦੱਸਿਆ।





